
ਨਵੀਂ ਦਿੱਲੀ, 23 ਫਰਵਰੀ - ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਭਰ ਵਿਚ ਔਰਤਾਂ ਨੂੰ ਸਸ਼ਕਤ ਬਣਾਉਣ ਦੇ ਮਕਸਦ ਨਾਲ ਇਕ ਵਿਲੱਖਣ ਪਹਿਲਕਦਮੀ ਦਾ ਐਲਾਨ ਕੀਤਾ। ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਹਿਲਾ ਦਿਵਸ (8 ਮਾਰਚ) 'ਤੇ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ, ਜਿਨ੍ਹਾਂ ਵਿਚ ਐਕਸ ਅਤੇ ਇੰਸਟਾਗ੍ਰਾਮ ਸ਼ਾਮਿਲ ਹਨ, ਨੂੰ ਪ੍ਰੇਰਨਾਦਾਇਕ ਔਰਤਾਂ ਦੇ ਇਕ ਚੁਣੇ ਹੋਏ ਸਮੂਹ ਨੂੰ ਇਕ ਦਿਨ ਲਈ ਸੌਂਪ ਦੇਣਗੇ, ਜਿਸ ਦੌਰਾਨ ਉਹ ਆਪਣੇ ਦੇਸ਼ ਵਾਸੀਆਂ ਨਾਲ ਆਪਣਾ ਕੰਮ ਅਤੇ ਅਨੁਭਵ ਸਾਂਝਾ ਕਰ ਸਕਣਗੀਆਂ। ਮਨ ਕੀ ਬਾਤ ਦੇ 119ਵੇਂ ਐਪੀਸੋਡ ਵਿਚ ਆਪਣੇ ਸੰਬੋਧਨ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਔਰਤਾਂ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਆਪਣੀਆਂ ਪ੍ਰਾਪਤੀਆਂ, ਅਨੁਭਵਾਂ ਅਤੇ ਚੁਣੌਤੀਆਂ ਨੂੰ ਦੇਸ਼ ਨਾਲ ਸਾਂਝਾ ਕਰਨ ਲਈ ਪਲੇਟਫਾਰਮਾਂ ਦੀ ਵਰਤੋਂ ਕਰਨਗੀਆਂ।