ਰੱਖਿਆ ਮੰਤਰੀ ਨੇ ਦਿੱਲੀ 'ਚ ਰੇਖਾ ਗੁਪਤਾ ਸੀ.ਐਮ. ਬਣਨ 'ਤੇ ਟਵੀਟ ਰਾਹੀਂ ਦਿੱਤੀ ਵਧਾਈ

ਨਵੀਂ ਦਿੱਲੀ, 19 ਫਰਵਰੀ-ਰੇਖਾ ਗੁਪਤਾ ਦਿੱਲੀ ਦੇ ਮੁੱਖ ਮੰਤਰੀ ਬਣਨ ਉਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਦਿੱਲੀ ਵਿਚ ਭਾਜਪਾ ਵਿਧਾਇਕ ਦਲ ਦੀ ਨੇਤਾ ਚੁਣੇ ਜਾਣ 'ਤੇ ਰੇਖਾ ਗੁਪਤਾ ਨੂੰ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ। ਮੇਰਾ ਪੱਕਾ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਾਰਗਦਰਸ਼ਨ ਅਤੇ ਉਨ੍ਹਾਂ ਦੇ ਯਤਨਾਂ ਨਾਲ, ਦਿੱਲੀ ਵਿਕਸਿਤ ਭਾਰਤ ਦੀ ਵਿਕਸਿਤ ਰਾਜਧਾਨੀ ਬਣੇਗੀ।