ਵਾਰਡ ਨੰ. 8 ਤੋਂ ਸੰਕਲਪ ਭੰਡਾਰੀ ਤੇ 11 ਤੋਂ ਸੰਜੀਵ ਮਹਿਤਾ ਬਿਨਾਂ ਮੁਕਾਬਲਾ ਕੌਂਸਲਰ ਚੁਣੇ ਗਏ


ਕਰਨਾਲ, 19 ਫਰਵਰੀ (ਗੁਰਮੀਤ ਸਿੰਘ ਸੱਗੂ)-ਨਗਰ ਨਿਗਮ ਚੋਣਾਂ ਲਈ ਆਰ.ਓ. ਅਤੇ ਏ.ਡੀ.ਸੀ. ਯਸ਼ ਜਾਲੂਕਾ ਨੇ ਦੱਸਿਆ ਕਿ ਕਰਨਾਲ ਨਗਰ ਨਿਗਮ ਦੇ ਵਾਰਡ 8 ਅਤੇ ਵਾਰਡ 11 ਵਿਚ ਕੌਂਸਲਰ ਦੇ ਅਹੁਦੇ ਲਈ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਦੋਵੇਂ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਤੋਂ ਚੋਣ ਲੜ ਰਹੇ ਸਨ। ਉਨ੍ਹਾਂ ਨੂੰ ਬਿਨਾਂ ਮੁਕਾਬਲਾ ਚੁਣੇ ਜਾਣ ’ਤੇ ਜਿੱਤ ਦਾ ਸਰਟੀਫਿਕੇਟ ਦਿੱਤਾ ਗਿਆ। ਆਰ.ਓ. ਅਤੇ ਏ.ਡੀ.ਸੀ. ਯਸ਼ ਜਾਲੂਕਾ ਨੇ ਕਿਹਾ ਕਿ ਵਾਰਡ 8 ਤੋਂ ਭਾਜਪਾ ਉਮੀਦਵਾਰ ਸੰਕਲਪ ਭੰਡਾਰੀ ਬਿਨਾਂ ਮੁਕਾਬਲਾ ਕੌਂਸਲਰ ਚੁਣੇ ਗਏ ਹਨ। ਵਾਰਡ ਨੰਬਰ 11 ਤੋਂ ਭਾਜਪਾ ਉਮੀਦਵਾਰ ਸੰਜੀਵ ਮਹਿਤਾ ਬਿਨਾਂ ਮੁਕਾਬਲਾ ਕੌਂਸਲਰ ਚੁਣੇ ਗਏ ਹਨ।