ਗੈਸ ਵੈਲਡਿੰਗ ਟੈਂਕੀ 'ਚ ਹੋਇਆ ਧਮਾਕਾ


ਫ਼ਾਜ਼ਿਲਕਾ, 18 ਫ਼ਰਵਰੀ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੇ ਮੇਨ ਬਾਜ਼ਾਰ ਵਿਚ ਇਕ ਵੱਡਾ ਹਾਦਸਾ ਵਾਪਰ ਗਿਆ। ਵੈਲਡਿੰਗ ਵਾਲੀ ਦੁਕਾਨ 'ਤੇ ਜ਼ਬਰਦਸਤ ਧਮਾਕਾ ਦੇਖਣ ਨੂੰ ਮਿਲਿਆ। ਗੈਸ ਵੈਲਡਿੰਗ ਵਾਲੀ ਟੈਂਕੀ ਫਟ ਗਈ, ਜਿਸ ਨਾਲ ਲੋਕ ਸਹਿਮ ਗਏ। ਹਾਦਸੇ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈਆਂ ਹਨ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੱਸਿਆ ਜਾ ਰਿਹਾ ਹੈ ਕਿ ਫ਼ਾਜ਼ਿਲਕਾ ਦੇ ਅਗਰਸੈਨ ਚੌਂਕ 'ਤੇ ਇਕ ਗੈਸ ਵੈਲਡਿੰਗ ਵਾਲੀ ਦੁਕਾਨ 'ਤੇ ਇਕ ਵਿਅਕਤੀ ਕੰਮ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੈਂਸ ਟੈਂਕੀ ਨੇ ਅੱਗ ਫ਼ੜ ਲਈ, ਜਿਸ ਕਾਰਨ ਟੈਂਕੀ ਵਿਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ।