ਨਿਪਾਲੀ ਲੜਕੀ ਦੀ ਮੌਤ 'ਤੇ ਵਿਵਾਦ: ਓਡੀਸ਼ਾ ਦੇ ਇੰਸਟੀਚਿਊਟ ਨੇ ਮੰਗੀ ਮੁਆਫ਼ੀ, ਸਟਾਫ ਨੂੰ ਕੀਤਾ ਬਰਖਾਸਤ

ਭੁਵਨੇਸ਼ਵਰ, 18 ਫਰਵਰੀ - ਭੁਵਨੇਸ਼ਵਰ ਦੇ ਕਲਿੰਗਾ ਇੰਸਟੀਚਿਊਟ ਆਫ਼ ਇੰਡਸਟਰੀਅਲ ਟੈਕਨਾਲੋਜੀ (ਕੇ.ਆਈ.ਆਈ.ਟੀ.) ਨੇ ਕਿਹਾ ਕਿ ਨਿਪਾਲ ਦੇ ਇਕ ਇੰਜੀਨੀਅਰਿੰਗ ਵਿਦਿਆਰਥੀ ਦੀ ਕੈਂਪਸ ਵਿਚ ਹੋਈ ਮੌਤ ਦੇ ਸੰਬੰਧ ਵਿਚ ਸੁਰੱਖਿਆ ਸਟਾਫ਼ ਅਤੇ ਅਧਿਕਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਹੀ ਘਟਨਾ ਤੋਂ ਬਾਅਦ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਹੋਈ ਪਰੇਸ਼ਾਨੀ ਲਈ ਮੁਆਫ਼ੀ ਵੀ ਮੰਗੀ ਹੈ।