ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖਾਨੋਵਾਲ ਤੋਂ ਚਾਚੇ-ਤਾਏ ਦੇ ਲੜਕੇ ਦੋ ਭਰਾ ਅਮਰੀਕਾ ਤੋਂ ਡਿਪੋਰਟ ਹੋ ਕੇ ਪਿੰਡ ਪਹੁੰਚੇ

ਵਡਾਲਾ ਬਾਂਗਰ, 16 ਫਰਵਰੀ (ਦਤਵਿੰਦਰ ਸਿੰਘ ਭੁੰਬਲੀ) - ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਖਾਨੋਵਾਲ ਦੇ ਚਾਚੇ ਤਾਏ ਦੀ ਲੜਕੇ ਦੋ ਭਰਾ ਬੀਤੀ ਰਾਤ ਅਮਰੀਕਾ ਤੋਂ ਡਿਪੋਰਟ ਹੋ ਕੇ ਘਰ ਪਹੁੰਚ ਗਏ ਹਨ।ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਹਰਜੀਤ ਸਿੰਘ ਖਾਨੋਵਾਲ ਨੇ ਦੱਸਿਆ ਕਿ ਅਸੀਂ 13 ਅਕਤੂਬਰ ਨੂੰ ਘਰੋਂ ਗਏ ਸੀ, ਉਹ ਦੋਵੇਂ ਭਰਾ 90 ਲੱਖ ਰੁਪਏ ਏਜੰਟ ਨੂੰ ਦੇ ਕੇ ਅਮਰੀਕਾ ਲਈ ਗਏ ਸਨ। ਉਨਾਂ ਨੇ 27 ਜਨਵਰੀ ਨੂੰ ਅਮਰੀਕਾ ਦਾ ਬਾਰਡਰ ਟੱਪਿਆ ਅਤੇ ਬਾਰਡਰ ਟੱਪਦਿਆਂ ਹੀ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ 18 ਦਿਨ ਕੈਂਪ ਚ ਰੱਖਣ ਤੋਂ ਬਾਅਦ 13 ਫਰਵਰੀ ਨੂੰ ਸਾਨੂੰ ਹੱਥ ਕੜੀਆਂ ਲਾ ਕੇ ਜਹਾਜ਼ ਰਾਹੀਂ ਇਥੇ ਲਿਆਂਦਾ ਗਿਆ ਹੈ।