ਅਮਰੀਕਾ ਤੋਂ ਡਿਪੋਰਟ ਹੋਂ ਕੇ ਆਏ ਨਿਸ਼ਾਨ ਸਿੰਘ ਦਾ ਪਰਿਵਾਰ ਹੋਇਆ ਭਾਵੁਕ


ਢਿੱਲਵਾਂ (ਕਪੂਰਥਲਾ), 16 ਫਰਵਰੀ (ਗੋਬਿੰਦ ਸੁਖੀਜਾ) - ਨਜ਼ਦੀਕੀ ਪਿੰਡ ਚੁੱਕੋਕੀ ਦਾ ਵਸਨੀਕ ਨਿਸ਼ਾਨ ਸਿੰਘ ਕੁਝ ਮਹੀਨੇ ਪਹਿਲਾ ਫਰਾਂਸ ਤੋਂ ਡੌਂਕੀ ਲਗਾ ਕੇ ਅਮਰੀਕਾ ਗਿਆ ਸੀ। ਅੱਜ ਸਵੇਰੇ ਢਿੱਲਵਾਂ ਪੁਲਿਸ ਵਲੋ ਉਸ ਨੂੰ ਘਰ ਪਹੁੰਚਾਇਆ ਗਿਆ। ਪਰਿਵਾਰ ਵਾਲੇ ਉਸ ਨੂੰ ਮਿਲ ਕੇ ਭਾਵੁਕ ਹੋ ਗਏ।