ਅਮਰੀਕਾ ਤੋਂ ਡਿਪੋਰਟ ਹੋ ਕੇ ਘਰ ਪਰਤੇ ਤਰਜੀਤ ਸਿੰਘ ਦੇ ਮਾਤਾ ਪਿਤਾ ਹੋਏ ਭਾਵੁਕ

ਭੁਲੱਥ (ਕਪੂਰਥਲਾ), 16 ਫਰਵਰੀ (ਮੇਹਰ ਚੰਦ ਸਿੱਧੂ/ ਮਨਜੀਤ ਸਿੰਘ ਰਤਨ) - ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਬਾਗੜੀਆਂ ਦੇ ਵਸਨੀਕ ਨੌਜਵਾਨ ਤਰਜੀਤ ਸਿੰਘ ਪੁੱਤਰ ਬਲਬੀਰ ਸਿੰਘ ਇਕ ਸਾਲ ਪਹਿਲਾਂ ਆਪਣੇ ਘਰੋਂ ਘਰੋਂ ਅਮਰੀਕਾ ਦੀ ਧਰਤੀ 'ਤੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਪਹੁੰਚਿਆ ਸੀ। ਅੱਜ ਜਦੋਂ ਅਮਰੀਕਾ ਸਰਕਾਰ ਵਲੋਂ ਡਿਪੋਰਟ ਕਰਕੇ ਘਰ ਭੇਜਿਆ ਗਿਆ, ਤਾਂ ਤਰਜੀਤ ਸਿੰਘ ਦੇ ਮਾਤਾ ਪਿਤਾ ਭਾਵੁਕ ਹੋ ਕੇ ਆਪਣੇ ਬੇਟੇ ਦੇ ਗਲੇ ਲੱਗ ਕੇ ਮਿਲੇ। ਸਾਰੇ ਪਰਿਵਾਰ ਚ ਮਾਹੌਲ ਗਮਗੀਨ ਸੀ। ਤਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾਂਦਾ ਰਿਹਾ। ਤਰਜੀਤ ਸਿੰਘ ਦੇ ਪਿਤਾ ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਕਰਜ਼ਾ ਚੁੱਕ ਕੇ ਆਪਣੇ ਬੇਟੇ ਨੂੰ ਅਮਰੀਕਾ ਭੇਜਿਆ ਸੀ।