ਉੱਚ-ਪੱਧਰੀ ਕਮੇਟੀ ਦੁਆਰਾ ਕੀਤੀ ਜਾ ਰਹੀ ਹੈ ਨਵੀਂ ਦਿੱਲੀ ਰੇਲਵੇ ਸਟੇਸ਼ਨ ਭਗਦੜ ਦੀ ਜਾਂਚ - ਪੀ.ਆਰ.ਓ. ਉੱਤਰ ਰੇਲਵੇ

ਨਵੀਂ ਦਿੱਲੀ, 16 ਫਰਵਰੀ - ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਕਿਹਾ, "ਜਦੋਂ ਕੱਲ੍ਹ ਇਹ ਦੁਖਦਾਈ ਘਟਨਾ ਵਾਪਰੀ, ਉਸ ਸਮੇਂ ਪਟਨਾ ਵੱਲ ਜਾ ਰਹੀ ਮਗਧ ਐਕਸਪ੍ਰੈਸ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 14 'ਤੇ ਖੜ੍ਹੀ ਸੀ, ਅਤੇ ਜੰਮੂ ਵੱਲ ਜਾ ਰਹੀ ਉੱਤਰ ਸੰਪਰਕ ਕ੍ਰਾਂਤੀ ਪਲੇਟਫਾਰਮ ਨੰਬਰ 15 'ਤੇ ਖੜ੍ਹੀ ਸੀ। ਇਸ ਦੌਰਾਨ, ਪਲੇਟਫਾਰਮ 14-15 ਵੱਲ ਆ ਰਿਹਾ ਇੱਕ ਯਾਤਰੀ ਫਿਸਲ ਕੇ ਪੌੜੀਆਂ 'ਤੇ ਡਿੱਗ ਪਿਆ, ਅਤੇ ਉਸ ਦੇ ਪਿੱਛੇ ਖੜ੍ਹੇ ਕਈ ਯਾਤਰੀ ਇਸ ਦੀ ਚਪੇਟ ਵਿਚ ਆ ਗਏ, ਅਤੇ ਇਹ ਦੁਖਦਾਈ ਘਟਨਾ ਵਾਪਰੀ। ਇਸ ਦੀ ਜਾਂਚ ਇਕ ਉੱਚ-ਪੱਧਰੀ ਕਮੇਟੀ ਦੁਆਰਾ ਕੀਤੀ ਜਾ ਰਹੀ ਹੈ। ਕੋਈ ਵੀ ਰੇਲਗੱਡੀ ਰੱਦ ਨਹੀਂ ਕੀਤੀ ਗਈ, ਨਾ ਹੀ ਪਲੇਟਫਾਰਮ ਵਿਚ ਕੋਈ ਬਦਲਾਅ ਕੀਤਾ ਗਿਆ... ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਇਸ ਲਈ ਕਮੇਟੀ ਨੂੰ ਆਪਣੀ ਰਿਪੋਰਟ ਅਤੇ ਨਤੀਜੇ ਪੇਸ਼ ਕਰਨ ਦਿਓ। ਪਲੇਟਫਾਰਮ 'ਤੇ ਸਥਿਤੀ ਹੁਣ ਆਮ ਹੈ। ਰੇਲਵੇ ਸਟੇਸ਼ਨ 'ਤੇਸਾਰੀਆਂ ਰੇਲਗੱਡੀਆਂ ਆਪਣੇ ਆਮ ਸਮੇਂ 'ਤੇ ਚੱਲ ਰਹੀਆਂ ਹਨ..." ।