ਮਹਾਂਕੁੰਭ ਜਾ ਰਹੇ ਸ਼ਰਧਾਲੂਆਂ ਦੀ ਦੁਖਦਾਈ ਮੌਤ ਮੰਦਭਾਗੀ ਅਤੇ ਦਰਦਨਾਕ ਹੈ - ਕੇਜਰੀਵਾਲ

ਨਵੀਂ ਦਿੱਲੀ, 16 ਫਰਵਰੀ - 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, "ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਹਾਦਸੇ ਵਿਚ ਮਹਾਂਕੁੰਭ ਜਾ ਰਹੇ ਸ਼ਰਧਾਲੂਆਂ ਦੀ ਦੁਖਦਾਈ ਮੌਤ ਮੰਦਭਾਗੀ ਅਤੇ ਦਰਦਨਾਕ ਹੈ। ਪਰਮਾਤਮਾ ਉਨ੍ਹਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਵੇ। ਹਾਦਸੇ ਵਿਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਸਾਰੇ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ।"