ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਮਚੀ ਭਾਜੜ-15 ਮੌਤਾਂ

• ਮਿ੍ਤਕਾਂ 'ਚ 3 ਬੱਚੇ ਵੀ ਸ਼ਾਮਿਲ-10 ਹੋਰ ਜ਼ਖ਼ਮੀ • ਵੈਸ਼ਨਵ, ਰਾਜਨਾਥ ਤੇ ਦਿੱਲੀ ਦੇ ਉਪ ਰਾਜਪਾਲ ਵਲੋਂ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ, 15 ਫਰਵਰੀ (ਪੀ.ਟੀ.ਆਈ.)-ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਦੇਰ ਰਾਤ ਭਾਜੜ ਮਚਣ ਕਾਰਨ 15 ਯਾਤਰੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ, ਪ੍ਰਯਾਗਰਾਜ ਮਹਾਂਕੁੰਭ ਵਿਚ ਜਾਣ ਲਈ ਅਚਾਨਕ ਵੱਡੀ ਗਿਣਤੀ ਵਿਚ ਲੋਕ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ 'ਤੇ ਪਹੁੰਚ ਗਏ | ਇਸ ਦÏਰਾਨ ਰੇਲ ਗੱਡੀ ਫੜਨ ਲਈ ਮਚੀ ਭਾਜਣ ਵਿਚ 15 ਯਾਤਰੀਆਂ ਦੀ ਜਾਨ ਚਲੀ ਗਈ | ਇਹ ਘਟਨਾ ਪਲੇਟਫਾਰਮ ਨੰਬਰ 14 ਅਤੇ 15 'ਤੇ ਵਾਪਰੀ ਦੱਸੀ ਜਾ ਰਹੀ ਹੈ | ਸੂਤਰਾਂ ਨੇ ਦੱਸਿਆ ਕਿ ਕਈ ਲੋਕ ਜ਼ਖਮੀ ਵੀ ਹੋਏ ਹਨ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ | ਇਹ ਘਟਨਾ ਰਾਤ 9:55 ਵਜੇ ਦੇ ਕਰੀਬ ਵਾਪਰੀ | ਖ਼ਬਰਾਂ ਦੀ ਏਜੰਸੀ ਅਨੁਸਾਰ ਰੇਲ ਗੱਡੀ ਦੇ ਪਲੇਟਫਾਰਮ ਨੂੰ ਬਦਲਣ ਦੇ ਐਲਾਨ ਤੋਂ ਬਾਅਦ ਭਾਰੀ ਭੀੜ ਵਿਚ ਭਾਜੜ ਮਚ ਗਈ | ਰੇਲ ਗੱਡੀ ਨੂੰ ਪਲੇਟਫਾਰਮ 12 ਤੋਂ 15 'ਤੇ ਤਬਦੀਲ ਕਰ ਦਿੱਤਾ ਗਿਆ, ਜਿਸ ਕਾਰਨ ਲੋਕ ਪਲੇਟਫਾਰਮ 15 ਵੱਲ ਜਾਣ ਲਈ ਭੱਜਣ ਲੱਗੇ ਅਤੇ ਭਾਜੜ ਮਚ ਗਈ | ਇਸ ਦੇ ਨਾਲ ਹੀ ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਹ ਹਾਦਸਾ ਪਲੇਟਫਾਰਮ ਨੰਬਰ 13 ਅਤੇ 14 'ਤੇ ਭੀੜ ਕਾਰਨ ਹੋਇਆ | ਦੱਸਿਆ ਜਾ ਰਿਹਾ ਹੈ ਕਿ ਮਹਾਂਕੁੰਭ ਜਾਣ ਵਾਲੀਆਂ ਦੋ ਰੇਲ ਗੱਡੀਆਂ ਦੇਰੀ ਨਾਲ ਚੱਲੀਆਂ | ਇਸ ਕਾਰਨ ਭੀੜ ਵੱਧ ਗਈ ਅਤੇ ਭਾਜੜ ਮਚ ਗਈ¢ ਐਲ. ਐਨ.ਜੇ.ਪੀ. ਦੇ ਮੁੱਖ ਅਧਿਕਾਰੀ ਨੇ ਦੱਸਿਆ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਹੋਈ ਇਸ ਘਟਨਾ ਵਿਚ 3 ਬੱਚਿਆਂ ਸਮੇਤ 15 ਲੋਕਾਂ ਦੀ ਮੌਤ ਹੋ ਗਈ, 10 ਹੋਰ ਜ਼ਖਮੀ ਹੋ ਗਏ | ਭਾਜੜ ਦੀ ਸੂਚਨਾ ਮਿਲਦੇ ਹੀ ਫਾਇਰ ਟੈਂਡਰਾਂ ਦੀਆਂ ਚਾਰ ਟੀਮਾਂ ਮੌਕੇ 'ਤੇ ਪਹੁੰਚ ਗਈਆਂ | ਪੁਲਿਸ ਅਤੇ ਆਰ.ਪੀ.ਐਫ. ਦੇ ਜਵਾਨ ਵੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਹਨ ਅਤੇ ਰੇਲਵੇ ਸਟੇਸ਼ਨ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਹੈ |