ਪ੍ਰਯਾਗਰਾਜ ਇਸ਼ਨਾਨ ਲਈ ਪੁੱਜੇ ਲੋਕ ਸਭਾ ਸਪੀਕਰ

ਪ੍ਰਯਾਗਰਾਜ, 15 ਫਰਵਰੀ- ਪ੍ਰਯਾਗਰਾਜ ਪੁੱਜੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਮਹਾਂਕੁੰਭ ਭਾਰਤ ਦੀ ਅਧਿਆਤਮਿਕਤਾ, ਸੱਭਿਆਚਾਰ ਅਤੇ ਆਸਥਾ ਦਾ ਇਕ ਮਹਾਨ ਸੰਗਮ ਹੈ। ਸਾਡੀ ਸਦੀਆਂ ਪੁਰਾਣੀ ਆਸਥਾ ਇਸ ਨਾਲ ਜੁੜੀ ਹੋਈ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਮਹਾਂਕੁੰਭ ਦੇ ਸ਼ੁਭ ਮੌਕੇ ’ਤੇ, ਦੇਸ਼ ਵਿਚ ਖੁਸ਼ਹਾਲੀ ਅਤੇ ਤਰੱਕੀ ਹੋਵੇ ਅਤੇ ਹਰ ਵਿਅਕਤੀ ਦੇ ਜੀਵਨ ਵਿਚ ਖੁਸ਼ੀ ਹੋਵੇ।