JALANDHAR WEATHER

ਅਸੀਂ ਰੂਸ/ਯੂਕਰੇਨ ਨਾਲ ਯੁੱਧ ਵਿਚ ਹੋ ਰਹੀਆਂ ਲੱਖਾਂ ਮੌਤਾਂ ਨੂੰ ਰੋਕਣਾ ਚਾਹੁੰਦੇ ਹਾਂ - ਪੁਤਿਨ ਨਾਲ ਹੋਈ ਫ਼ੋਨ ਕਾਲ 'ਤੇ ਟਰੰਪ ਦਾ ਪੋਸਟ

 ਵਾਸ਼ਿੰਗਟਨ ਡੀ.ਸੀ., 12 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਜੇ ਟਰੰਪ ਨੇ ਪੋਸਟ ਕੀਤਾ, "ਮੇਰੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਇਕ ਲੰਮੀ ਅਤੇ ਬਹੁਤ ਹੀ ਲਾਭਕਾਰੀ ਫ਼ੋਨ ਕਾਲ ਹੋਈ। ਅਸੀਂ ਯੂਕਰੇਨ, ਮੱਧ ਪੂਰਬ, ਊਰਜਾ, ਆਰਟੀਫੀਸ਼ੀਅਲ ਇੰਟੈਲੀਜੈਂਸ, ਡਾਲਰ ਦੀ ਸ਼ਕਤੀ, ਅਤੇ ਹੋਰ ਕਈ ਵਿਸ਼ਿਆਂ 'ਤੇ ਚਰਚਾ ਕੀਤੀ। ਅਸੀਂ ਆਪਣੇ-ਆਪਣੇ ਦੇਸ਼ਾਂ ਦੀ ਤਾਕਤ ਅਤੇ ਇਕੱਠੇ ਕੰਮ ਕਰਨ 'ਤੇ ਸਾਨੂੰ ਹੋਣ ਵਾਲੇ ਵੱਡੇ ਲਾਭ ਬਾਰੇ ਗੱਲ ਕੀਤੀ। ਪਰ ਸਭ ਤੋਂ ਪਹਿਲਾਂ, ਜਿਵੇਂ ਕਿ ਅਸੀਂ ਦੋਵੇਂ ਸਹਿਮਤ ਹੋਏ, ਅਸੀਂ ਰੂਸ/ਯੂਕਰੇਨ ਨਾਲ ਯੁੱਧ ਵਿਚ ਹੋ ਰਹੀਆਂ ਲੱਖਾਂ ਮੌਤਾਂ ਨੂੰ ਰੋਕਣਾ ਚਾਹੁੰਦੇ ਹਾਂ।ਅਸੀਂ ਦੋਵੇਂ ਇਸ ਵਿਚ ਬਹੁਤ ਦ੍ਰਿੜਤਾ ਨਾਲ ਵਿਸ਼ਵਾਸ ਰੱਖਦੇ ਹਾਂ। ਅਸੀਂ ਇਕ ਦੂਜੇ ਦੇ ਦੇਸ਼ਾਂ ਦਾ ਦੌਰਾ ਕਰਨ ਸਮੇਤ ਬਹੁਤ ਨੇੜਿਓਂ ਇਕੱਠੇ ਕੰਮ ਕਰਨ ਲਈ ਸਹਿਮਤ ਹੋਏ, ,..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ