ਪ੍ਰਯਾਗਰਾਜ : ਅੱਜ ਤ੍ਰਿਵੇਣੀ ਸੰਗਮ 'ਚ 2 ਕਰੋੜ ਤੋਂ ਵੱਧ ਲੋਕਾਂ ਨੇ ਕੀਤਾ ਇਸ਼ਨਾਨ

ਪ੍ਰਯਾਗਰਾਜ (ਉੱਤਰ ਪ੍ਰਦੇਸ਼), 12 ਫਰਵਰੀ-ਮਾਘ ਪੂਰਨਿਮਾ ਦੇ ਮੌਕੇ ਪਵਿੱਤਰ ਇਸ਼ਨਾਨ ਕਰਨ ਲਈ ਤ੍ਰਿਵੇਣੀ ਸੰਗਮ ਵਿਚ ਭਾਰੀ ਭੀੜ ਇਕੱਠੀ ਹੋਈ। ਮਹਾਕੁੰਭ ਵਿਚ ਇਸ਼ਨਾਨ ਕਰਨ ਦੀ ਰਿਕਾਰਡ ਗਿਣਤੀ ਦਰਜ ਹੋਈ। ਅੱਜ 2 ਕਰੋੜ ਤੋਂ ਵੱਧ ਲੋਕਾਂ ਨੇ ਇਸ਼ਨਾਨ ਕੀਤਾ। ਹੁਣ ਤੱਕ 48 ਕਰੋੜ ਤੋਂ ਵੱਧ ਲੋਕਾਂ ਨੇ ਪਵਿੱਤਰ ਇਸ਼ਨਾਨ ਕੀਤਾ ਹੈ।