ਜੰਡਿਆਲਾ ਮੰਜਕੀ 'ਚ ਵਿਅਕਤੀ ਨੇ ਚਲਾਏ ਤਿੰਨ ਰਾਊਂਂਡ ਫਾਇਰ
.jpg)
ਜੰਡਿਆਲਾ ਮੰਜਕੀ,12 ਫਰਵਰੀ (ਸੁਰਜੀਤ ਸਿੰਘ ਜੰਡਿਆਲਾ)-ਅੱਜ ਸਥਾਨਕ ਕਸਬੇ ਵਿਚ ਇਕ ਕਾਰ ਏਜੰਸੀ ਅੱਗੇ ਤਿੰਨ ਰਾਊਂਂਡ ਫਾਇਰਿੰਗ ਹੋਣ ਦਾ ਸਮਾਚਾਰ ਹੈ। ਫਾਇਰਿੰਗ ਕਰਨ ਵਾਲਾ ਇਕ ਵਿਅਕਤੀ ਦੱਸਿਆ ਜਾ ਰਿਹਾ ਹੈ। ਥਾਣਾ ਸਦਰ ਜਲੰਧਰ ਅਤੇ ਪੁਲਿਸ ਚੌਕੀ ਜੰਡਿਆਲਾ ਦੀ ਪੁਲਿਸ ਪਾਰਟੀ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।