ਭਾਰਤ ਨੇ ਤੀਜੇ ਵਨਡੇ 'ਚ ਇੰਗਲੈਂਡ ਨੂੰ 142 ਦੌੜਾਂ ਨਾਲ ਹਰਾਇਆ

ਗੁਜਰਾਤ, 12 ਫਰਵਰੀ-ਭਾਰਤ ਨੇ ਤੀਜੇ ਵਨਡੇ 'ਚ ਇੰਗਲੈਂਡ ਨੂੰ 142 ਦੌੜਾਂ ਨਾਲ ਹਰਾ ਦਿੱਤਾ ਹੈ ਤੇ ਲੜੀ 3-0 ਨਾਲ ਆਪਣੇ ਨਾਂਅ ਕਰ ਲਈ ਹੈ ਤੇ ਕਲੀਨ ਸਵੀਪ ਕਰ ਦਿੱਤਾ ਹੈ। ਇਹ ਲੜੀ ਦਾ ਅਖੀਰਲਾ ਵਨਡੇ ਮੈਚ ਸੀ। ਇੰਗਲੈਂਡ ਦੀ ਪੂਰੀ ਪਾਰੀ 34 ਓਵਰ 2 ਗੇਂਦਾਂ ਵਿਚ 214 ਦੌੜਾਂ ਉਤੇ ਸਿਮਟ ਗਈ।