JALANDHAR WEATHER

ਚੰਡੀਗੜ੍ਹ ਦੇ ਕੈਂਬਵਾਲਾ ਇਲਾਕੇ 'ਚ ਇਕ ਸ਼ੱਕੀ ਬੰਬ ਦਾ ਖੋਲ ਮਿਲਿਆ

ਚੰਡੀਗੜ੍ਹ, 12 ਫਰਵਰੀ-ਚੰਡੀਗੜ੍ਹ ਦੇ ਕੈਂਬਵਾਲਾ ਇਲਾਕੇ ਵਿਚ ਇਕ ਕਬਾੜ ਦੀ ਦੁਕਾਨ ਨੇੜੇ ਇਕ ਸ਼ੱਕੀ ਬੰਬ ਦਾ ਖੋਲ ਪਿਆ ਮਿਲਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਹਰਕਤ ਵਿਚ ਆ ਗਈ ਅਤੇ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਮੌਕੇ 'ਤੇ ਪਹੁੰਚ ਗਈ। ਐਸ.ਐਸ.ਪੀ. ਕੰਵਰਦੀਪ ਕੌਰ, ਡੀ.ਐਸ.ਪੀ. ਉਦੈਪਾਲ, ਪੁਲਿਸ ਸਟੇਸ਼ਨ ਇੰਚਾਰਜ ਨਰਿੰਦਰ ਪਟਿਆਲ, ਆਪ੍ਰੇਸ਼ਨ ਸੈੱਲ ਅਤੇ ਬੰਬ ਖੋਜ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ। ਇਲਾਕੇ ਨੂੰ ਘੇਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ, ਬੰਬ ਦੇ ਖੋਲ ਨੂੰ ਨਕਾਰਾ ਕਰਨ ਦੀ ਪ੍ਰਕਿਰਿਆ ਜਾਰੀ ਹੈ। ਫੌਜ ਮੌਕੇ 'ਤੇ ਪਹੁੰਚ ਗਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ