ਭਿਆਨਕ ਹਾਦਸੇ 'ਚ ਨੌਜਵਾਨ ਗੰਭੀਰ ਜ਼ਖਮੀ

ਕਟਾਰੀਆਂ, 12 ਫਰਵਰੀ (ਪ੍ਰੇਮੀ ਸੰਧਵਾਂ)-ਬੰਗਾ ਬਲਾਕ ਦੇ ਪਿੰਡ ਕਟਾਰੀਆਂ ਤੇ ਲਾਦੀਆਂ ਵਿਚਕਾਰ ਕਾਰ ਤੇ ਅਣਪਛਾਤੇ ਟਰੈਕਟਰ ਦੀ ਹੋਈ ਭਿਆਨਕ ਟੱਕਰ ਵਿਚ ਕਾਰ ਚਾਲਕ ਦੇ ਨਾਲ ਕੰਡਕਟਰ ਸੀਟ ਨਾਲ ਬੈਠੇ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ ਕਾਰ ਚਾਲਕ ਵਾਲ-ਵਾਲ ਬਚ ਗਿਆ। ਲੋਕਾਂ ਨੇ ਦੱਸਿਆ ਕਿ ਟਰੈਕਟਰ ਚਾਲਕ ਵਲੋਂ ਮਾਰੀ ਸਾਈਡ ਕਾਰਨ ਕਾਰ ਸੜਕ ਦੇ ਨਾਲ ਖੜ੍ਹੇ ਦਰੱਖਤ ਨਾਲ ਵੱਜਣ ਕਾਰਨ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।