JALANDHAR WEATHER

ਸੜਕ ਹਾਦਸੇ 'ਚ ਖੇੜੀ ਖੁਰਦ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ

ਸ਼ੇਰਪੁਰ (ਸੰਗਰੂਰ), 12 ਫਰਵਰੀ (ਮੇਘ ਰਾਜ ਜੋਸ਼ੀ)-ਪਿੰਡ ਖੇੜੀ ਖੁਰਦ ਦੇ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦਾਈ ਖਬਰ ਆਈ ਹੈ। ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਦਵਿੰਦਰ ਸਿੰਘ (21) ਪੁੱਤਰ ਲਿਵਤਾਰ ਸਿੰਘ 19 ਫਰਵਰੀ 2024 ਨੂੰ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਜੋ ਕੱਲ੍ਹ ਘਰੋਂ ਘਰੇਲੂ ਸਾਮਾਨ ਲੈਣ ਲਈ ਨਿਕਲਿਆ ਸੀ ਤਾਂ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦੀਆਂ ਦੋਵੇਂ ਭੈਣਾਂ ਵੀ ਕੈਨੇਡਾ ਵਿਚ ਹਨ ਅਤੇ ਮ੍ਰਿਤਕ ਦਵਿੰਦਰ ਸਿੰਘ ਦੇ ਮਾਤਾ-ਪਿਤਾ ਵੀ ਕੁਝ ਸਮਾਂ ਪਹਿਲਾਂ ਹੀ ਬੱਚਿਆਂ ਕੋਲ ਕੈਨੇਡਾ ਗਏ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ