![](/cmsimages/20250211/4776974__a.jpg)
ਨਵੀਂ ਦਿੱਲੀ, 11 ਫਰਵਰੀ- ਪੰਜਾਬ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਅਜਿਹੀਆਂ ਮੀਟਿੰਗਾਂ ਵਾਰ-ਵਾਰ ਹੁੰਦੀਆਂ ਰਹਿੰਦੀਆਂ ਹਨ। ਪਾਰਟੀ ਦਿੱਲੀ ਚੋਣਾਂ ’ਤੇ ਚਰਚਾ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਦਿੱਲੀ ਵਿਚ ਵਿਰੋਧੀ ਧਿਰ ਵਿਚ ਆ ਗਈ ਹੈ ਅਤੇ ਅਸੀਂ ਆਪਣੀ ਭੂਮਿਕਾ ਮਜ਼ਬੂਤੀ ਨਾਲ ਨਿਭਾਵਾਂਗੇ। ਕਾਂਗਰਸ ਨੂੰ ਦਿੱਲੀ ਵਿਚ ਕੋਈ ਸੀਟ ਨਹੀਂ ਮਿਲੀ ਹੈ। ਕਾਂਗਰਸ ਨੂੰ ਪੰਜਾਬ ਵਿਚ ‘ਆਪ’ ਬਾਰੇ ਚਿੰਤਾ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਅਸੀਂ 5 ਮੁੱਖ ਗਰੰਟੀਆਂ ਦਾ ਵਾਅਦਾ ਕੀਤਾ ਸੀ। ਸਰਕਾਰ ਪਹਿਲਾਂ ਹੀ ਉਨ੍ਹਾਂ ਵਿਚੋਂ 4 ’ਤੇ ਕੰਮ ਕਰ ਰਹੀ ਹੈ ਅਤੇ ਅਜੇ ਦੋ ਸਾਲ ਬਾਕੀ ਹਨ, ਅਸੀਂ ਸਾਰੀਆਂ ਗਰੰਟੀਆਂ ਪੂਰੀਆਂ ਕਰਾਂਗੇ।