![](/cmsimages/20250211/4776973__a.jpg)
ਨਵੀਂ ਦਿੱਲੀ, 11 ਫਰਵਰੀ- ਪੰਜਾਬ ਦੇ ‘ਆਪ’ ਵਿਧਾਇਕ ਅਨਮੋਲ ਗਗਨ ਮਾਨ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਬੁਲਾਈ ਗਈ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਕਪੂਰਥਲਾ ਹਾਊਸ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਅਰਵਿੰਦ ਜੀ ਵਲੋਂ ਬੁਲਾਈ ਗਈ ਮੀਟਿੰਗ ਲਈ ਆਏ ਹਾਂ। ਪੰਜਾਬ ਵਿਚ ਸਰਕਾਰ ਵਧੀਆ ਕੰਮ ਕਰ ਰਹੀ ਹੈ। ਰਵਨੀਤ ਬਿੱਟੂ ਸਰਕਾਰ ਜਾਂ ਪਾਰਟੀ ਨਹੀਂ ਚਲਾ ਰਹੇ।