![](/cmsimages/20250211/4776969__1.jpg)
![](/cmsimages/20250211/4776969__11.jpg)
ਮੱਧ ਪ੍ਰਦੇਸ਼, 11 ਫਰਵਰੀ- ਐਮ. ਪੀ. ਦੇ ਜਬਲਪੁਰ ਵਿਚ ਨਾਗਪੁਰ-ਪ੍ਰਯਾਗਰਾਜ ਰਾਸ਼ਟਰੀ ਰਾਜਮਾਰਗ ’ਤੇ ਇਕ ਟਰੱਕ ਨੇ ਇਕ ਟੈਂਪੂ ਟਰੈਵਲਰ ਨੂੰ ਟੱਕਰ ਮਾਰ ਦਿੱਤੀ। ਟੈਂਪੂ ਟਰੈਵਲਰ ਟਰੱਕ ਅਤੇ ਰੇਲਿੰਗ ਵਿਚਕਾਰ ਫਸ ਗਿਆ ਅਤੇ ਕੁਚਲਿਆ ਗਿਆ। ਇਸ ਤੋਂ ਬਾਅਦ ਸਾਹਮਣੇ ਤੋਂ ਆ ਰਹੀ ਕਾਰ ਦੋਵਾਂ ਵਾਹਨਾਂ ਨਾਲ ਟਕਰਾ ਗਈ। ਇਸ ਹਾਦਸੇ ਵਿਚ ਸੱਤ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਹੁਤ ਸਾਰੇ ਲੋਕ ਟਰੈਵਲਰ ਵਿਚ ਫਸੇ ਹੋਏ ਹਨ। ਪੁਲਿਸ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਬਚਾਅ ਕਾਰਜਾਂ ਵਿਚ ਲੱਗੀ ਹੋਈ ਹੈ। ਇਹ ਘਟਨਾ ਅੱਜ ਸਵੇਰੇ 9 ਵਜੇ ਦੇ ਕਰੀਬ ਜਬਲਪੁਰ ਤੋਂ 50 ਕਿਲੋਮੀਟਰ ਦੂਰ ਪਿੰਡ ਬਰਗੀ ਨੇੜੇ ਵਾਪਰੀ। ਜਾਣਕਾਰੀ ਅਨੁਸਾਰ ਸੀਮਿੰਟ ਨਾਲ ਲੱਦਿਆ ਟਰੱਕ ਜਬਲਪੁਰ ਤੋਂ ਕਟਨੀ ਜਾ ਰਿਹਾ ਸੀ। ਟਰੱਕ ਗਲਤ ਪਾਸੇ ਚੱਲ ਰਿਹਾ ਸੀ ਅਤੇ ਓਵਰਟੇਕ ਕਰਦੇ ਸਮੇਂ ਟੈਂਪੂ ਟਰੈਵਲਰ ਨਾਲ ਟਕਰਾ ਗਿਆ।