ਛੱਤੀਸਗੜ੍ਹ : ਮੁੱਖ ਮੰਤਰੀ ਵਿਸ਼ਨੂੰ ਦਿਓ ਸਾਈ ਨੇ 31 ਨਕਸਲੀ ਢੇਰ ਕਰਨ ਲਈ ਸੁਰੱਖਿਆ ਕਰਮਚਾਰੀਆਂ ਨੂੰ ਦਿੱਤੀ ਵਧਾਈ

ਰਾਏਪੁਰ (ਛੱਤੀਸਗੜ੍ਹ), 9 ਫਰਵਰੀ - ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦਿਓ ਸਾਈ ਨੇ ਬੀਜਾਪੁਰ ਜ਼ਿਲ੍ਹੇ ਦੇ ਇੰਦਰਾਵਤੀ ਨੈਸ਼ਨਲ ਪਾਰਕ ਖੇਤਰ ਦੇ ਜੰਗਲਾਂ ਵਿਚ ਮਾਓਵਾਦੀਆਂ ਵਿਰੁੱਧ ਇਕ ਵੱਡੇ ਆਪ੍ਰੇਸ਼ਨ ਵਿਚ 31 ਨਕਸਲੀਆਂ ਨੂੰ ਢੇਰ ਕਰਨ ਲਈ ਸੁਰੱਖਿਆ ਕਰਮਚਾਰੀਆਂ ਨੂੰ ਵਧਾਈ ਦਿੱਤੀ।