ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹਾਂ, ਇਕ ਰਚਨਾਤਮਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਂਗੇ - ਆਤਿਸ਼ੀ

ਨਵੀਂ ਦਿੱਲੀ, 9 ਫਰਵਰੀ - ਆਪ' ਨੇਤਾ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦਾ ਕਹਿਣਾ ਹੈ, "ਇਸ ਵੇਲੇ ਵਿਸ਼ਲੇਸ਼ਣ ਚੱਲ ਰਿਹਾ ਹੈ ਕਿ 'ਆਪ' ਕਿਉਂ ਹਾਰੀ, ਪਰ ਇਹ ਦਿੱਲੀ ਦੇ ਲੋਕਾਂ ਦਾ ਫਤਵਾ ਹੈ, ਅਸੀਂ ਫਤਵੇ ਦਾ ਸਤਿਕਾਰ ਕਰਦੇ ਹਾਂ। ਇਹ ਚੋਣ ਇੰਨੀ ਗੁੰਡਾਗਰਦੀ ਨਾਲ ਕਰਵਾਈ ਗਈ ਸੀ, ਦਿੱਲੀ ਦੇ ਇਤਿਹਾਸ ਵਿਚ ਅਜਿਹੀ ਚੋਣ ਕਦੇ ਨਹੀਂ ਹੋਈ ਹੋਵੇਗੀ। ਜਿੱਥੇ ਪੈਸਾ ਖੁੱਲ੍ਹੇਆਮ ਵੰਡਿਆ ਜਾ ਰਿਹਾ ਹੈ, ਸ਼ਰਾਬ ਖੁੱਲ੍ਹੇਆਮ ਵੰਡੀ ਜਾ ਰਹੀ ਹੈ, ਪੁਲਿਸ ਵੰਡ ਰਹੀ ਹੈ, ਅਤੇ ਜੋ ਵੀ ਇਸ ਬਾਰੇ ਸ਼ਿਕਾਇਤ ਕਰ ਰਿਹਾ ਹੈ ਉਸ ਨੂੰ ਜੇਲ੍ਹ ਵਿਚ ਸੁੱਟਿਆ ਜਾ ਰਿਹਾ ਹੈ... ਪਰ ਅਸੀਂ ਦਿੱਲੀ ਦੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹਾਂ ਅਤੇ ਇਕ ਰਚਨਾਤਮਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਂਗੇ..."।