ਭਾਰਤ ਵਿਰੁੱਧ ਦੂਜੇ ਵਨਡੇ ਚ ਇੰਗਲੈਂਡ ਦੀ ਪੂਰੀ ਟੀਮ 304 ਦੌੜਾਂ ਬਣਾ ਕੇ ਆਊਟ

ਕਟਕ (ਓਡੀਸ਼ਾ), 9 ਫਰਵਰੀ - ਭਾਰਤ ਵਿਰੁੱਧ ਦੂਜੇ ਵਨਡੇ 'ਚ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਦੀ ਪੂਰੀ ਟੀਮ 49.5 ਓਵਰਾਂ 'ਚ 304 ਦੌੜਾਂ ਬਣਾ ਕੇ ਆਊਟ ਹੋ ਗਈ।