ਰੇਲਵੇ ਟਰੈਕ ਤੋਂ ਮਿਲੀ ਅਣਪਛਾਤੀ ਲਾਸ਼
ਮੱਖੂ (ਫ਼ਿਰੋਜ਼ਪੁਰ), 9 ਫ਼ਰਵਰੀ (ਕੁਲਵਿੰਦਰ ਸਿੰਘ ਸੰਧੂ) - ਮੱਖੂ ਰੇਲਵੇ ਸਟੇਸ਼ਨ ਕੇ ਐਮ 78/8-9 ਦੇ ਨਜ਼ਦੀਕ ਵਿਅਕਤੀ ਦੀ ਅਣਪਛਾਤੀ ਲਾਸ਼ ਰੇਲਵੇ ਪੁਲਿਸ ਵਲੋਂ ਬਰਾਮਦ ਕੀਤੀ ਗਈ। ਇਸ ਵਿਅਕਤੀ ਦੀ ਉਮਰ 50-55 ਦੇ ਕਰੀਬ ਹੈ ਅਤੇ ਗਲ ਵਿਚ ਕੋਟੀ ਪਾਈ ਹੋਈ ਹੈ ਜਦਕਿ ਸਿਰ ਵਿਚ ਸੱਟ ਲੱਗੀ ਹੋਈ ਹੈ। ਇਸ ਸੰਬੰਧੀ ਰੇਲਵੇ ਮੱਖੂ ਚੌਂਕੀ ਇੰਚਾਰਜ ਥਾਣੇਦਾਰ ਗੁਰਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਲਾਸ਼ 72 ਘੰਟੇ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਮੋਰਚਰੀ ਵਿਚ ਰੱਖ ਦਿੱਤੀ ਹੈ ਅਤੇ ਇਸ ਸੰਬੰਧੀ ਜੇਕਰ ਕਿਸੇ ਵਿਅਕਤੀ ਨੂੰ ਜਾਣਕਾਰੀ ਹਾਸਿਲ ਹੁੰਦੀ ਹੈ ਤਾਂ ਉਹ ਮੇਰੇ ਨੰਬਰ 9464610000 'ਤੇ ਸੰਪਰਕ ਕਰੇ।