JALANDHAR WEATHER

ਦਰਿਆ ਰਾਵੀ ਪੁਲ ਕੱਸੋਵਾਲ 'ਤੇ ਮਾਈਨਿੰਗ ਨੂੰ ਲੈ ਕੇ ਦੋ ਜਥੇਬੰਦੀਆਂ ਅਤੇ ਕਿਸਾਨ ਹੋਏ ਆਹਮੋ ਸਾਹਮਣੇ

ਡੇਰਾ ਬਾਬਾ ਨਾਨਕ (ਗੁਰਦਾਸਪੁਰ), 9 ਫਰਵਰੀ - (ਅਵਤਾਰ ਸਿੰਘ ਰੰਧਾਵਾ) - ਬੀਤੇ ਕੁਝ ਦਿਨਾਂ ਤੋਂ ਡੇਰਾ ਬਾਬਾ ਨਾਨਕ ਤੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਘੋਨੇਵਾਲ ਨੇੜੇ ਦਰਿਆ ਰਾਵੀ ਵਿਚੋਂ ਕੱਢੇ ਜਾ ਰਹੇ ਰੇਤਾਂ ਨੂੰ ਲੈ ਕੇ ਦੋ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਆਮੋ ਸਾਹਮਣੇ ਹੋਏ ਹਨ। ਡੇਰਾ ਬਾਬਾ ਨਾਨਕ ਦੇ ਨੇੜਲੇ ਕਿਸਾਨਾਂ ਸਮੇਤ ਕਿਸਾਨ 'ਤੇ ਜਵਾਨ ਭਲਾਈ ਯੂਨੀਅਨ ਵਲੋਂ ਦਰਿਆ ਰਾਵੀ ਦੇ ਪੁਲ ਕੱਸੋਵਾਲ ਨੇੜੇ ਦਰਿਆ ਰਾਵੀ ਵਿਚੋਂ ਕੱਢੀ ਜਾ ਰਹੀ ਰੇਤਾ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਦਰਿਆ ਰਾਵੀ ਦੇ ਉੱਪਰ ਨਵੇਂ ਬਣੇ ਕੱਸੋ ਵਾਲ ਪੁਲ ਨੂੰ ਖਤਰਾ ਹੈ, ਉਥੇ ਹੜ੍ਹ ਦੇ ਪਾਣੀ ਦੀ ਮਾਰ ਹੇਠ ਆਉਣ ਵਾਲੇ ਇਹ ਇਲਾਕੇ ਨੂੰ ਵੀ ਖਤਰਾ ਪੈ ਜਾਵੇਗਾ। ਉਨਾਂ ਕਿਹਾ ਕਿ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਮਾਈਨਿੰਗ ਨਜਾਇਜ਼ ਕੀਤੀ ਜਾ ਰਹੀ ਹੈ, ਜਿਸ ਨੂੰ ਬੰਦ ਕਰਨ ਲਈ ਉਹ ਸੰਘਰਸ਼ ਕਰਨਗੇ। ਦੂਜੇ ਪਾਸੇ ਦਰਿਆ ਰਾਵੀ ਦੇ ਨੇੜਲੇ ਕਿਸਾਨਾਂ ਦੇ ਹੱਕ ਵਿਚ ਕਿਸਾਨ ਮਜ਼ਦੂਰ ਯੂਨੀਅਨ ਦੇ ਕਿਸਾਨਾਂ ਨੇ ਸਮੇਤ ਦਰਿਆ ਵਿਚੋਂ ਕੱਢੀ ਜਾ ਰਹੀ ਰੇਤਾ ਦੇ ਹੱਕ ਵਿਚ ਆਵਾਜ਼ ਦਿੰਦਿਆਂ ਕਿਹਾ ਕਿ ਕੱਢੀ ਜਾ ਰਹੀ ਇਹ ਰੇਤਾ ਕਨੂਨੀ ਨਿਯਮਾਂ ਅਨੁਸਾਰ ਹੋ ਰਹੀ ਹੈ। ਉਨਾਂ ਕਿਹਾ ਕਿ ਨਾ ਤਾਂ ਇਸ ਦਾ ਨੇੜਲੇ ਕਿਸਾਨਾਂ ਜਾਂ ਦਰਿਆ ਰਾਵੀ ਦੇ ਕੱਸੋ ਵਾਲ ਪੁਲ ਅਤੇ ਨਾ ਹੀ ਨੇੜਲੇ ਪਿੰਡਾਂ ਨੂੰ ਕੋਈ ਨੁਕਸਾਨ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਕੀਤੀ ਜਾ ਰਹੀ ਦਰਿਆ ਦੀ ਖਲਾਈ ਨਾਲ ਸਗੋਂ ਦਰਿਆ ਦੇ ਖੇਤਰ ਨੇੜੇ ਵਸਦੇ ਲੋਕ ਹੜ੍ਹ ਦੇ ਪਾਣੀ ਦੀ ਮਾਰ ਤੋਂ ਬਚਣਗੇ। ਇਸ ਨਾਲ ਪਾਣੀ ਦਾ ਨਿਕਾਸ ਸਰਲ ਹੋ ਜਾਵੇਗਾ ਅਤੇ ਨੇੜਲੇ ਕਿਸਾਨਾਂ ਦੇ ਖੇਤਾਂ ਦਾ ਨੁਕਸਾਨ ਹੋਣੋ ਬਚ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ