ਹਾਦਸੇ ਦੌਰਾਨ ਹਰੀਕੇ ਪੱਤਣ ਨਿਵਾਸੀ ਮਾਸਟਰ ਗੁਰਪ੍ਰੀਤ ਸਿੰਘ ਦੀ ਮੌਤ, ਕਸਬੇ ਚ ਸੋਗ ਦੀ ਲਹਿਰ

ਹਰੀਕੇ ਪੱਤਣ (ਫ਼ਿਰੋਜ਼ਪੁਰ), 9 ਫਰਵਰੀ (ਸੰਜੀਵ ਕੁੰਦਰਾ) - ਕਸਬਾ ਹਰੀਕੇ ਪੱਤਣ ਦੇ ਨਜ਼ਦੀਕੀ ਪਿੰਡ ਸਭਰਾ ਵਿਖੇ ਘਰ ਵਿਚ ਚੱਲ ਰਹੇ ਸਮਾਗਮ ਦੌਰਾਨ ਛੱਤ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ ਕਸਬਾ ਹਰੀਕੇ ਪੱਤਣ ਦੇ ਨੌਜਵਾਨ ਮਾਸਟਰ ਗੁਰਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਦੁਖਦਾਈ ਖ਼ਬਰ ਦਾ ਜਿਵੇਂ ਹੀ ਪਤਾ ਲੱਗਾ ਕਸਬਾ ਹਰੀਕੇ ਪੱਤਣ ਵਿਚ ਸੋਗ ਦੀ ਲਹਿਰ ਦੌੜ ਗਈ। ਮਾਸਟਰ ਗੁਰਪ੍ਰੀਤ ਸਿੰਘ (40 ਸਾਲ) ਪੁੱਤਰ ਜਗਤਾਰ ਸਿੰਘ ਵਾਸੀ ਹਰੀਕੇ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਸਕੂਲ ਫ਼ਤਹਿਗੜ੍ਹ ਸਭਰਾ ਵਿਚ ਅਧਿਆਪਕ ਸੀ ਤੇ ਇਕ ਨੇਕ ਦਿਲ ਅਤੇ ਸਾਊ ਸੁਭਾਅ ਦਾ ਇਨਸਾਨ ਸੀ। ਮਾਸਟਰ ਗੁਰਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਆਪਣੇ ਪਿੱਛੇ ਪਤਨੀ, ਇਕ 10 ਸਾਲ ਦਾ ਬੇਟਾ ਅਤੇ ਮਾਤਾ ਪਿਤਾ ਨੂੰ ਛੱਡ ਗਿਆ ਹੈ।