JALANDHAR WEATHER

ਘਰ ਦੀ ਛੱਤ ਡਿੱਗਣ ਨਾਲ ਕਈ ਵਿਅਕਤੀ ਗੰਭੀਰ ਜ਼ਖਮੀ

ਪੱਟੀ (ਤਰਨਤਾਰਨ),  9 ਫਰਵਰੀ (ਕੁਲਵਿੰਦਰ ਪਾਲ ਸਿੰਘ ਕਾਲੇਕੇ/ਅਵਤਾਰ ਸਿੰਘ ਖਹਿਰਾ)-ਪੱਟੀ ਹਲਕੇ ਦੇ ਪਿੰਡ ਸਭਰਾ ਵਿਖੇ ਇਕ ਘਰ ਦੀ ਛੱਤ ਡਿੱਗਣ ਕਾਰਨ ਅਨੇਕਾਂ ਲੋਕ ਛੱਤ ਹੇਠਾਂ ਆ ਕੇ ਹੋਏ ਜ਼ਖਮੀ ਹੋ ਗਏ। ਪਿੰਡ ਸਭਰਾ ਵਾਸੀ ਹਰਭਜਨ ਸਿੰਘ ਉਰਫ ਲਵਲੀ ਪੁੱਤਰ ਭਗਵਾਨ ਸਿੰਘ ਦੇ ਘਰ ਵਿਖੇ ਸਹਿਜ ਪਾਠ ਦਾ ਭੋਗ ਸੀ ਅਤੇ ਅਨੇਕਾਂ ਲੋਕ ਉਨ੍ਹਾਂ ਦੇ ਘਰ ਆਏ ਹੋਏ ਸਨ। ਭੋਗ ਸਮੇਂ ਹਾਦਸਾ ਵਾਪਰਣ ਦਾ ਕਾਰਨ ਸਾਹਮਣੇ ਆਇਆ ਕਿ ਹਰਭਜਨ ਸਿੰਘ ਉਰਫ ਲਵਲੀ ਦੀ ਰਿਹਾਇਸ਼ ਘਰ ਦੀ ਛੱਤ ਉਪਰ ਸੀ ਤੇ ਜੋ ਛੱਤ ਡਿੱਗੀ ਹੈ, ਉਹ ਛੱਤ ਗਾਡਰ ਬਾਲਿਆਂ ਟਾਇਲਾਂ ਵਾਲੀ ਸੀ। ਵਰਨਣਯੋਗ ਹੈ ਕਿ ਇਹ ਛੱਤ ਕਰੀਬ 25-30 ਸਾਲ ਪਹਿਲਾਂ ਦੀ ਪਈ ਹੋਈ ਸੀ, ਜਿਸ ਕਰਕੇ ਇਹ ਹਾਦਸਾ ਵਾਪਰ ਗਿਆ। ਹਾਦਸੇ ਵਿਚ ਠੇਕੇਦਾਰ ਸ਼ਿੰਗਾਰ ਸਿੰਘ ਦੀ ਲੱਤ ਟੁੱਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਅਨੇਕਾਂ ਲੋਕ ਇਸ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਅਤੇ ਸੰਧੂ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ