![](/cmsimages/20250208/4773952__a1.jpg)
ਗੁਰੂਹਰਸਹਾਏ (ਫਿਰੋਜ਼ਪੁਰ), 8 ਫਰਵਰੀ (ਕਪਿਲ ਕੰਧਾਰੀ)-ਅੱਜ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ. ਰੋਡ 'ਤੇ ਪਿੰਡ ਪਿੰਡੀ ਦੇ ਕੋਲ ਦੇਰ ਸ਼ਾਮ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦਿਆਂ ਏ.ਐਸ.ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪਿੰਡੀ ਦੇ ਕੋਲ ਇਕ ਸੜਕ ਹਾਦਸਾ ਹੋਇਆ ਹੈ, ਜਿਸ ਵਿਚ ਇਕ ਵਿਅਕਤੀ ਜ਼ਖਮੀ ਹੋਇਆ ਹੈ, ਜਿਸ ਤੋਂ ਬਾਅਦ ਤੁਰੰਤ ਮੌਕੇ ਉਤੇ ਪਹੁੰਚੇ ਉਨ੍ਹਾਂ ਵਲੋਂ 108 ਐਂਬੂਲੈਂਸ ਨੂੰ ਸੂਚਿਤ ਕੀਤਾ ਗਿਆ। ਮੌਕੇ ਉਤੇ ਪਹੁੰਚੇ 108 ਐਂਬੂਲੈਂਸ ਦੇ ਡਰਾਈਵਰ ਸੰਦੀਪ ਅਤੇ ਹਰਬੰਸ ਵਲੋਂ ਜ਼ਖਮੀ ਵਿਅਕਤੀ ਕੁਲਵਿੰਦਰ ਪੁੱਤਰ ਹਰਮੇਸ਼ ਵਾਸੀ ਪਿੰਡ ਗਜਨੀਵਾਲਾ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਇਸ ਨੌਜਵਾਨ ਦੀ ਮੌਤ ਹੋ ਗਈ। ਏ.ਐਸ.ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਵਿਅਕਤੀ ਉਥੇ ਆਪਣੀ ਕਾਰ ਖੜ੍ਹੀ ਕਰਕੇ ਸੜਕ ਕਰਾਸ ਕਰਨ ਲੱਗਾ ਸੀ ਜਦੋਂ ਕਾਰ ਵਿਚੋਂ ਉਤਰਿਆ ਤਾਂ ਅਚਾਨਕ ਸੜਕ ਉੱਪਰ ਡਿੱਗ ਪਿਆ ਤੇ ਸਾਹਮਣੇ ਤੋਂ ਆ ਰਹੇ ਇਕ ਕੈਂਟਰ ਨੇ ਇਸਨੂੰ ਫੇਟ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਇਸ ਜ਼ਖਮੀ ਨੌਜਵਾਨ ਨੂੰ 108 ਐਂਬੂਲੈਂਸ ਰਾਹੀਂ ਫਿਰੋਜ਼ਪੁਰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।