ਨਵੀਂ ਦਿੱਲੀ, 8 ਫਰਵਰੀ- ਜੰਗਪੁਰਾ ਵਿਧਾਨ ਸਭਾ ਹਲਕੇ ਤੋਂ ਜਿੱਤਣ ’ਤੇ, ਭਾਜਪਾ ਨੇਤਾ ਤਰਵਿੰਦਰ ਸਿੰਘ ਮਾਰਵਾਹ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵੀਰੇਂਦਰ ਸਚਦੇਵਾ ਅਤੇ ਜੇ.ਪੀ. ਨੱਢਾ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਮਨੀਸ਼ ਸਿਸੋਦੀਆ ਦੇ ਖਿਲਾਫ਼ ਚੋਣ ਲੜਨ ਦੇ ਯੋਗ ਸਮਝਿਆ। ਉਨ੍ਹਾਂ ਅੱਗੇ ਕਿਹਾ ਕਿ ਮਨੀਸ਼ ਸਿਸੋਦੀਆ ਨੇ ਮੇਰੇ ਸਾਹਮਣੇ ਮੰਨਿਆ ਕਿ ਉਨ੍ਹਾਂ ਨੂੰ ਆਪਣੇ ਚੋਣ ਪ੍ਰਚਾਰ ਲਈ ਆਤਿਸ਼ੀ ਅਤੇ ਅਰਵਿੰਦ ਕੇਜਰੀਵਾਲ ਦੀ ਲੋੜ ਸੀ, ਕਿਉਂਕਿ ਉਹ ਮੈਨੂੰ ਇਕ ਮਜ਼ਬੂਤ ਵਿਰੋਧੀ ਮੰਨਦੇ ਸਨ।
ਜਲੰਧਰ : ਸ਼ਨੀਵਾਰ 26 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਮੈਂ ਪ੍ਰਧਾਨ ਮੰਤਰੀ ਤੇ ਭਾਜਪਾ ਪ੍ਰਧਾਨ ਦਾ ਕਰਦਾ ਹਾਂ ਧੰਨਵਾਦ- ਤਰਵਿੰਦਰ ਸਿੰਘ ਮਾਰਵਾਹ