![](/cmsimages/20250208/4773896__psd new raamanb water-recovered-recovered.jpg)
ਨਵੀਂ ਦਿੱਲੀ, 8 ਫਰਵਰੀ-ਦਿੱਲੀ ਵਿਚ ਭਾਜਪਾ ਦੀ ਜਿੱਤ ਉਤੇ ਮਾਲਵੀਆ ਨਗਰ ਤੋਂ ਭਾਜਪਾ ਦੇ ਜੇਤੂ ਉਮੀਦਵਾਰ, ਸਤੀਸ਼ ਉਪਾਧਿਆਏ ਦੀ ਪਤਨੀ ਆਰਤੀ ਉਪਾਧਿਆਏ ਨੇ ਕਿਹਾ ਕਿ ਭਾਜਪਾ ਨੇ ਸਤੀਸ਼ ਜੀ ਨੂੰ ਇਕ ਵੱਡੀ ਜ਼ਿੰਮੇਵਾਰੀ ਦਿੱਤੀ। ਮਾਲਵੀਆ ਨਗਰ ਦੀ ਹਾਲਤ ਵਿਗੜ ਗਈ ਸੀ ਅਤੇ ਸਾਨੂੰ ਭਰੋਸਾ ਦਿੱਤਾ ਸੀ ਕਿ ਇਥੋਂ ਦੇ ਲੋਕ ਭਾਜਪਾ ਨੂੰ ਵੋਟ ਦੇਣਗੇ। ਹੁਣ ਦਿੱਲੀ ਵਿਚ ਵਿਕਾਸ ਤੇਜ਼ ਹੋਵੇਗਾ ਤੇ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਪਾਰਟੀ ਦੇ ਸਾਰੇ ਉਮੀਦਵਾਰਾਂ ਵਿਚ ਵਿਸ਼ਵਾਸ ਦਿਖਾਉਣ ਲਈ ਧੰਨਵਾਦ ਕਰਦੀ ਹਾਂ।