ਨਵੀਂ ਦਿੱਲੀ, 8 ਫਰਵਰੀ- ਦਿੱਲੀ ਦੇ ਆਏ ਚੋਣ ਨਤੀਜਿਆਂ ਤੋਂ ਬਾਅਦ ਅਹੁਦਾ ਛੱਡ ਰਹੀ ਮੁੱਖ ਮੰਤਰੀ ਅਤੇ ‘ਆਪ’ ਨੇਤਾ ਆਤਿਸ਼ੀ ਨੇ ਕਿਹਾ ਕਿ ਮੈਂ ਕਾਲਕਾਜੀ ਦੇ ਲੋਕਾਂ ਦਾ ਮੇਰੇ ’ਤੇ ਭਰੋਸਾ ਦਿਖਾਉਣ ਲਈ ਧੰਨਵਾਦ ਕਰਦੀ ਹਾਂ। ਮੈਂ ਆਪਣੀ ਟੀਮ ਨੂੰ ਵਧਾਈ ਦਿੰਦੀ ਹਾਂ, ਜਿਨ੍ਹਾਂ ਨੇ ‘ਬਾਹੂਬਲ’ ਦੇ ਖਿਲਾਫ਼ ਕੰਮ ਕੀਤਾ। ਅਸੀਂ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਮੈਂ ਜਿੱਤ ਗਈ ਹਾਂ ਪਰ ਇਹ ਜਸ਼ਨ ਮਨਾਉਣ ਦਾ ਸਮਾਂ ਨਹੀਂ ਪਰ ਭਾਜਪਾ ਦੇ ਖਿਲਾਫ਼ ‘ਜੰਗ’ ਜਾਰੀ ਰੱਖਣ ਦਾ ਸਮਾਂ ਹੈ।
ਜਲੰਧਰ : ਸ਼ਨੀਵਾਰ 26 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਅਸੀਂ ਲੋਕਾਂ ਦੇ ਫਤਵੇ ਨੂੰ ਕਰਦੇ ਹਾਂ ਸਵੀਕਾਰ- ਆਤਿਸ਼ੀ