![](/cmsimages/20250206/4771990__812prt.jpg)
![](/cmsimages/20250206/4771990__88ਜਜਜਜ.jpg)
ਸ਼ਾਹਕੋਟ, 6 ਫਰਵਰੀ (ਏ.ਐਸ.ਅਰੋੜਾ, ਸੁਖਦੀਪ ਸਿੰਘ)-ਸ਼ਾਹਕੋਟ ਨਗਰ ਪੰਚਾਇਤ ਦੀਆਂ ਚੋਣਾਂ ’ਚ 13 ਵਾਰਡਾਂ ’ਚੋਂ ਕਾਂਗਰਸ ਪਾਰਟੀ ਦੇ 9 ਉਮੀਦਵਾਰਾਂ ਨੂੰ ਜਿੱਤ ਮਿਲਣ ਤੋਂ ਬਾਅਦ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ 2 ਵਾਰ ਸਮਾਂ ਨਿਸ਼ਚਿਤ ਹੋਣ ਦੇ ਬਾਵਜੂਦ ਕਿਸੇ ਨਾ ਕਿਸੇ ਕਾਰਨ ਕਰਕੇ ਮੁਲਤਵੀ ਹੁੰਦੀ ਰਹੀ। ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਹਾਈਕੋਰਟ ਦਾ ਸਹਾਰਾ ਲੈਣ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੱਕ ਪਹੁੰਚ ਕਰਨ ਉਪਰੰਤ ਅੱਜ ਇਹ ਚੋਣ ਸਿਰੇ ਚੜ੍ਹ ਗਈ, ਜਿਸ ਦੌਰਾਨ ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਅਤੇ ਕੁਲਜੀਤ ਰਾਣੀ ਵਾਈਸ ਪ੍ਰਧਾਨ ਚੁਣੇ ਗਏ। ਇਸ ਮੌਕੇ ਵਿਧਾਇਕ ਸ਼ੇਰੋਵਾਲੀਆ ਨੇ ਨਗਰ ਪੰਚਾਇਤ ਦੀ ਨਵੀਂ ਬਣੀ ਕਮੇਟੀ ਨੂੰ ਵਧਾਈ ਦਿੱਤੀ ਅਤੇ ਸ਼ਹਿਰ ’ਚ ਜੇਤੂ ਮਾਰਚ ਕਰਨ ਉਪਰੰਤ ਨਵੀਂ ਕਮੇਟੀ ਨਾਲ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋਏ।