ਨਾਗਪੁਰ, 6 ਫਰਵਰੀ - ਭਾਰਤ ਵਿਰੁੱਧ 3 ਇਕਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਦੀ ਪੂਰੀ ਟੀਮ 47.4 ਓਵਰਾਂ 'ਚ 248 ਦੌੜਾਂ ਬਣਾ ਕੇ ਆਊਟ ਹੋ ਗਈ। ਇੰਗਲੈਂਡ ਵਲੋਂ ਕਪਤਾਨ ਜੋਸ ਬਟਲਰ ਨੇ ਸਭ ਤੋਂ ਵੱਧ 52 (67 ਗੇਂਦਾਂ) ਅਤੇ ਜੈਕਬ ਬੇਥੇਲ ਨੇ 51 (62 ਗੇਂਦਾਂ) ਦੌੜਾਂ ਬਣਾਈਆਂ। ਭਾਰਤ ਵਲੋਂ ਹਰਸ਼ਿਤ ਰਾਣਾ ਨੇ 7 ਓਵਰਾਂ 'ਚ 53 ਦੌੜਾਂ ਦੇ ਕੇ 3 ਅਤੇ ਰਵਿੰਦਰ ਜਡੇਜਾ ਨੇ 9 ਓਵਰਾਂ 'ਚ 26 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।
ਜਲੰਧਰ : ਵੀਰਵਾਰ 24 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਭਾਰਤ ਵਿਰੁੱਧ ਪਹਿਲੇ ਇਕਦਿਨਾਂ ਮੈਚ ਵਿਚ ਇੰਗਲੈਂਡ ਦੀ ਪੂਰੀ ਟੀਮ 248 ਦੌੜਾਂ ਬਣਾ ਕੇ ਆਊਟ