JALANDHAR WEATHER

ਨੌਜਵਾਨਾਂ ਦੇ ਡਿਪੋਰਟ ਮਾਮਲੇ 'ਤੇ ਕੇਂਦਰ ਸਰਕਾਰ ਉੱਪਰ ਵਰ੍ਹੇ ਸੰਸਦ ਮੈਂਬਰ ਡਾ. ਅਮਰ ਸਿੰਘ

 ਮਲੌਦ (ਖੰਨਾ), 6 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਅਮਰੀਕਾ ਤੋਂ ਵਾਪਸ ਭੇਜੇ ਨੌਜਵਾਨਾਂ ਦੇ ਹੱਕ ਵਿਚ ਬੋਲੇ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਮਜਬੂਰੀ ਵੱਸ ਗਏ ਸਨ ਨਾ ਕਿ ਉਹ ਕੋਈ ਚੋਰ, ਡਾਕੂ ਹਨ, ਜਿਨ੍ਹਾਂ ਨੂੰ ਅਮਰੀਕੀ ਫ਼ੌਜ ਦੇ ਜਹਾਜ਼ ਵਿਚ ਹੱਥਕੜੀਆਂ ਲਗਾ ਕੇ ਲਿਆਦਾਂ ਗਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਨਾਲਾਇਕੀ ਹੈ ਜੋ ਆਪਣਾ ਜਹਾਜ਼ ਭੇਜਣ ਤੋਂ ਇਨਕਾਰ ਕਰਕੇ ਨੌਜਵਾਨਾਂ ਨੂੰ ਜਲੀਲ ਕੀਤਾ ਗਿਆ। ਦੂਜੇ ਪਾਸੇ ਕੋਲੰਬੀਆਂ ਵਰਗੇ ਛੋਟੇ ਜਿਹੇ ਦੇਸ਼ ਨੇ ਆਪਣੇ ਜਹਾਜ਼ ਰਾਹੀਂ ਨੌਜਵਾਨਾਂ ਨੂੰ ਸਤਿਕਾਰ ਨਾਲ ਵਾਪਸ ਆਪਣੇ ਦੇਸ਼ ਵਿਚ ਲਿਆਂਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ