ਫ਼ਾਜ਼ਿਲਕਾ, 6 ਫ਼ਰਵਰੀ (ਪ੍ਰਦੀਪ ਕੁਮਾਰ) - ਪੰਜਾਬ ਦੇ ਦੋ ਜ਼ਿਲ੍ਹਿਆਂ ਦਾ ਹੁਣ ਵਿਸ਼ਵ ਦੇ ਨਕਸ਼ੇ ’ਤੇ ਨਾਂਅ ਆਵੇਗਾ ਅਤੇ ਪੰਜਾਬ ਸਰਕਾਰ ਮਾਲਾ ਮਾਲ ਹੋਵੇਗੀ, ਕਿਉਂ ਕਿ ਪੰਜਾਬ ਦੇ ਦੋ ਜ਼ਿਲ੍ਹਿਆਂ ਵਿਚ ਪੋਟਾਸ਼ ਦਾ ਭੰਡਾਰ ਮਿਲਿਆ ਹੈ। ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਤਿੰਨ ਥਾਵਾਂ ’ਤੇ ਇਹ ਭੰਡਾਰ ਮਿਲਿਆ ਹੈ। ਇਸ ਨੂੰ ਲੈ ਕੇ ਅੱਜ ਖਣਨ ਤੇ ਭੂ ਵਿਗਿਆਨ, ਭੂਮੀ ਤੇ ਜਲ ਸੰਭਾਲ ਅਤੇ ਜਲ ਸਰੋਤ ਮੰਤਰੀ ਪੰਜਾਬ ਬਰਜਿੰਦਰ ਕੁਮਾਰ ਗੋਇਲ ਨੇ ਇਨ੍ਹਾਂ ਥਾਵਾਂ ਦਾ ਦੌਰਾ ਕੀਤਾ ਅਤੇ ਮੀਡੀਆ ਦੇ ਨਾਲ ਜਾਣਕਾਰੀ ਸਾਝੀ ਕੀਤੀ। ਮਾਈਨਿੰਗ ਮੰਤਰੀ ਬਰਜਿੰਦਰ ਕੁਮਾਰ ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੇ ਸ਼ੇਰੇਗੜ੍ਹ ਅਤੇ ਸ਼ੇਰੇਵਾਲਾ ਪਿੰਡ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਕਬਰਵਾਲਾ ਵਿਖੇ ਇਹ ਭੰਡਾਰ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਨੂੰ ਲੈ ਕੇ ਅੱਜ ਉਨ੍ਹਾਂ ਵਲੋਂ ਇਨ੍ਹਾਂ ਥਾਵਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 18 ਕਿਲੋਮੀਟਰ ਦੇ ਏਰੀਏ ਵਿਚ ਇਹ ਭੰਡਾਰ ਹੈ, ਜਿਸ ਨੂੰ ਬਿਨ੍ਹਾਂ ਖੁਦਾਈ ਤੋਂ ਮਸ਼ੀਨਾ ਰਾਹੀਂ ਕੱਢਿਆ ਜਾਵੇਗਾ। ਇਸ ਨਾਲ ਪੰਜਾਬ ਸਰਕਾਰ ਦੇ ਖ਼ਜਾਨੇ ਵਿਚ ਵਾਧਾ ਹੋਵੇਗਾ ਅਤੇ ਰੁਜ਼ਗਾਰ ਦੇ ਸਾਧਨ ਵਧਣਗੇ। ਇਸ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਪੰਜਾਬ ਦੇ ਨਾਲ-ਨਾਲ ਗੁਆਂਢੀ ਸੂਬੇ ਰਾਜਸਥਾਨ ਵਿਚ ਵੀ ਇਹ ਭੰਡਾਰ ਮਿਲੇ ਹਨ। ਹੁਣ ਪੰਜਾਬ ਸਰਕਾਰ ਕੇਂਦਰ ਤੋਂ ਰਾਜਸਥਾਨ ਦੇ ਨਾਲ ਇਸ ਦੀ ਬੋਲੀ ਕਰਵਾਉਣ ਦੀ ਮੰਗ ਰੱਖੇਗੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪੰਜਾਬ ਸਰਕਾਰ 104 ਨਵੀਆਂ ਰੇਤ ਖੱਡਾਂ ਨੂੰ ਜਲਦ ਪੰਜਾਬ ਵਿਚ ਸ਼ੁਰੂ ਕਰੇਗੀ।
ਜਲੰਧਰ : ਵੀਰਵਾਰ 24 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਪੰਜਾਬ ਦੇ ਦੋ ਜ਼ਿਲ੍ਹਿਆਂ ’ਚ ਮਿਲੇ ਪੋਟਾਸ਼ ਭੰਡਾਰ ਨਾਲ ਪੰਜਾਬ ਸਰਕਾਰ ਦੇ ਖ਼ਜਾਨੇ ਵਿਚ ਵਾਧਾ ਹੋਵੇਗਾ - ਬਰਜਿੰਦਰ ਕੁਮਾਰ ਗੋਇਲ