ਗੁਰੂ ਹਰਸਹਾਏ (ਫ਼ਿਰੋਜ਼ਪੁਰ), 6 ਫਰਵਰੀ (ਕਪਿਲ ਕੰਧਾਰੀ) - ਗੁਰੂ ਹਰਸਹਾਏ ਸ਼ਹਿਰ ਦੇ ਅਦਰਸ਼ ਨਗਰ ਵਿਚ ਸਥਿਤ ਇਕ ਘਰ ਵਿਚੋਂ ਚੋਰਾਂ ਵਲੋਂ ਦਿਨ ਦਿਹਾੜੇ ਹੀ ਲੱਖਾਂ ਰੁਪਏ ਦੀ ਚੋਰੀ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਦਿੰਦੇ ਘਰ ਦੇ ਮਾਲਕ ਬੰਟੀ ਨੇ ਦੱਸਿਆ ਕਿ ਉਨਾਂ ਨੇ ਗੋਲੂ ਕਾ ਰੋਡ 'ਤੇ ਸਥਿਤ ਦਰਗਾਹ ਪੀਰ ਬਾਬਾ ਕਰਮਦੀਨ ਜੀ ਦੀ ਪ੍ਰਸ਼ਾਦ ਦੀ ਕੰਟੀਨ ਦਾ ਠੇਕਾ ਲਿਆ ਹੋਇਆ ਹੈ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਪਤਨੀ ਸਮੇਤ ਦਰਗਾਹ 'ਤੇ ਗਏ ਹੋਏ ਸਨ ਅਤੇ ਉਨ੍ਹਾਂ ਦਾ ਬੇਟਾ ਵੀ ਆਪਣੇ ਕੰਮ ਤੇ ਗਿਆ ਹੋਇਆ ਸੀ। ਪੀੜਿਤ ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਦੁਪਹਿਰ ਨੂੰ ਘਰ ਆਏ ਤਾਂ ਦੇਖਿਆ ਕਿ ਦੋਨੋਂ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਪਏ ਸਨ ਅਤੇ ਸਮਾਨ ਖਿਲਰਿਆ ਪਿਆ ਸੀ । ਚੋਰਾਂ ਵਲੋਂ ਪਹਿਲਾਂ ਅਲਮਾਰੀ ਨੂੰ ਖੋਲ੍ਹ ਕੇ ਉਸ ਦਾ ਸਾਰਾ ਸਮਾਨ ਬਾਹਰ ਕੱਢਿਆ ਗਿਆ ਅਤੇ ਉਸ ਵਿਚੋਂ ਜਦੋਂ ਕੋਈ ਰਕਮ ਵਗੈਰਾ ਨਾ ਲੱਭੀ ਤਾਂ ਉਨ੍ਹਾਂ ਨੇ ਦੂਜੇ ਕਮਰੇ ਵਿਚ ਆ ਕੇ ਮੇਜਾਂ ਦੇ ਦਰਾਜਾਂ ਵਗੈਰਾ ਦੀ ਤਲਾਸ਼ੀ ਕੀਤੀ ਜਿਥੇ ਕਿ ਰੱਖੇ ਗਏ ਢਾਈ ਤੋਂ ਤਿੰਨ ਲੱਖ ਰੁਪਏ ਚੋਰਾਂ ਵਲੋਂ ਚੋਰੀ ਕਰ ਲਏ ਗਏ । ਪੀੜਿਤ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਚੋਰਾਂ ਨੂੰ ਫੜ ਕੇ ਉਨ੍ਹਾਂ ਦੇ ਪੈਸੇ ਵਾਪਸ ਦਿਵਾਏ ਜਾਣ।
ਜਲੰਧਰ : ਵੀਰਵਾਰ 24 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਦਿਨ ਦਿਹਾੜੇ ਚੋਰਾਂ ਨੇ ਇਕ ਘਰ ਵਿਚੋਂ ਲੱਖਾਂ ਰੁਪਏ ਦੀ ਨਕਦੀ ਕੀਤੀ ਚੋਰੀ