ਜਾਂਚ ਲਈ ਅੰਮ੍ਰਿਤਸਰ ਪਹੁੰਚੀ ਭਾਜਪਾ ਦੀ 6 ਮੈਂਬਰੀ ਪੜਤਾਲੀਆ ਕਮੇਟੀ

ਅੰਮ੍ਰਿਤਸਰ, 2 ਫਰਵਰੀ (ਹਰਮਿੰਦਰ ਸਿੰਘ) - ਬੀਤੇ ਦਿਨੀਂ ਅੰਮ੍ਰਿਤਸਰ 'ਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਦੀ ਜਾਂਚ ਕਰਨ ਸੰਬੰਧੀ ਭਾਜਪਾ ਵਲੋਂ ਬਣਾਈ ਗਈ ਪੜਤਾਲੀਆ ਕਮੇਟੀ ਅੱਜ ਘਟਨਾ ਸਥਾਨ 'ਤੇ ਪਹੁੰਚੀ।।ਪੜਤਾਲ ਤੋਂ ਬਾਅਦ ਟੀਮ ਆਪਣੀ ਰਿਪੋਰਟ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੂੰ ਸੌਂਪੇਗੀ।