JALANDHAR WEATHER

ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਜਿੱਤ ਕੇ ਭਾਰਤ ਨੇ ਆਲੋਚਕਾਂ ਦੇ ਕੀਤੇ ਮੂੰਹ ਬੰਦ - ਯੋਗਰਾਜ ਸਿੰਘ

ਚੰਡੀਗੜ੍ਹ, 10 ਮਾਰਚ-ਟੀਮ ਇੰਡੀਆ ਦੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਜਿੱਤ 'ਤੇ ਸਾਬਕਾ ਭਾਰਤੀ ਕ੍ਰਿਕਟਰ ਤੇ ਐਕਟਰ ਯੋਗਰਾਜ ਸਿੰਘ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਹੈ। ਮੈਂ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਗੌਤਮ ਗੰਭੀਰ ਅਤੇ ਪੂਰੀ ਟੀਮ ਪ੍ਰਬੰਧਨ ਲਈ ਖੁਸ਼ ਹਾਂ। ਜਦੋਂ ਭਾਰਤ ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਸੀਰੀਜ਼ ਹਾਰਿਆ ਤਾਂ ਕਈ ਆਲੋਚਕਾਂ ਨੇ ਟੀਮ ਇੰਡੀਆ ਦੇ ਪ੍ਰਦਰਸ਼ਨ 'ਤੇ ਸਵਾਲ ਉਠਾਏ। ਉਨ੍ਹਾਂ ਨੇ ਦੋ ਆਈ.ਸੀ.ਸੀ. ਟਰਾਫੀਆਂ ਜਿੱਤ ਕੇ ਉਨ੍ਹਾਂ ਨੂੰ ਗਲਤ ਸਾਬਤ ਕੀਤਾ। ਕੁਝ ਲੋਕ ਰੋਹਿਤ ਸ਼ਰਮਾ ਦੀ ਫਿਟਨੈੱਸ 'ਤੇ ਸਵਾਲ ਉਠਾ ਰਹੇ ਸਨ। ਸਾਡੀ ਟੀਮ ਬਹੁਤ ਵਧੀਆ ਹੈ ਅਤੇ ਕੋਈ ਵੀ ਉਨ੍ਹਾਂ ਨੂੰ ਹਰਾ ਨਹੀਂ ਸਕਦਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ