ਕਰਨਾਟਕ ਵਿਧਾਨ ਸਭਾ ਵਲੋਂ ਗ੍ਰੇਟਰ ਬੰਗਲੁਰੂ ਗਵਰਨੈਂਸ ਬਿੱਲ ਪਾਸ, ਭਾਜਪਾ ਵਲੋਂ ਵਿਰੋਧ
ਕਰਨਾਟਕ, 10 ਮਾਰਚ-ਕਰਨਾਟਕ ਵਿਧਾਨ ਸਭਾ ਵਲੋਂ ਗ੍ਰੇਟਰ ਬੰਗਲੁਰੂ ਗਵਰਨੈਂਸ ਬਿੱਲ ਪਾਸ ਕੀਤਾ ਗਿਆ ਹੈ ਤੇ ਭਾਜਪਾ ਵਲੋਂ ਬਿੱਲ ਦਾ ਵਿਰੋਧ ਕੀਤਾ ਗਿਆ। ਬਿੱਲ ਵਿਚ ਰਾਜ ਦੇ ਮੁੱਖ ਮੰਤਰੀ ਦੀ ਅਗਵਾਈ ਹੇਠ ਗ੍ਰੇਟਰ ਬੰਗਲੁਰੂ ਅਥਾਰਟੀ (ਜੀ.ਬੀ.ਏ.) ਦਾ ਪ੍ਰਸਤਾਵ ਹੈ। ਬਿੱਲ ਵਿਚ ਕਿਹਾ ਗਿਆ ਹੈ ਕਿ ਜੀ.ਬੀ.ਏ. ਕੋਲ ਸ਼ਹਿਰ ਉੱਤੇ ਪ੍ਰਸ਼ਾਸਨਿਕ, ਯੋਜਨਾਬੰਦੀ ਅਤੇ ਕਾਰਜਕਾਰੀ ਸ਼ਕਤੀਆਂ ਹੋਣਗੀਆਂ।