ਮਹਿਤਪੁਰ, 1 ਫਰਵਰੀ (ਲਖਵਿੰਦਰ ਸਿੰਘ) - ਬਾਜ਼ਾਰ ਤੋਂ ਬੱਚਿਆਂ ਲਈ ਸਮਾਨ ਲੈ ਕੇ ਦੋ ਬੱਚਿਆਂ ਸਮੇਤ ਘਰ ਨੂੰ ਜਾ ਰਹੇ ਵਿਅਕਤੀ 'ਤੇ ਗੰਨਿਆਂ ਵਾਲੀ ਟਰਾਲੀ ਪਲਟਣ ਦੀ ਘਟਨਾ ਸਾਹਮਣੇ ਆਈ ਹੈ। ਸੜਕ ’ਚ ਜ਼ਿਆਦਾ ਵੱਡੇ-ਵੱਡੇ ਟੋਏ ਹੋਣ ਕਰਕੇ ਅਚਾਨਕ ਟਰਾਲੀ ਮੋਟਰਸਾਈਕਲ 'ਤੇ ਜਾ ਰਹੇ ਵਿਅਕਤੀ ਤੇ ਬੱਚਿਆ ਉੱਪਰ ਪਲਟ ਗਈ, ਜਿਨਾਂ ਨੂੰ ਮੌਕੇ ’ਤੇ ਇਕੱਠੇ ਹੋਏ ਲੋਕਾਂ ਵਲੋਂ ਲੰਮਾਂ ਸਮਾ ਜੱਦੋ ਜਹਿਦ ਕਰਨ ਤੋਂ ਬਾਅਦ ਕੱਢਿਆ ਗਿਆ। ਉਨ੍ਹਾਂ ਨੂੰ ਮਹਿਤਪੁਰ ਦੇ ਨਿੱਜੀ ਹਸਪਤਾਲ ਵਿਖੇ ਲਜਾਇਆ ਗਿਆ, ਜਿਨ੍ਹਾਂ ਵਿੱਚੋ ਵਿਅਕਤੀ ਲੱਤ ਟੁੱਟ ਗਈ ਤੇ ਇਕ ਬੱਚੇ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਸ ਦੀ ਦਰਦਨਾਕ ਮੌਤ ਹੋ ਗਈ।
ਜਲੰਧਰ : ਸ਼ਨੀਵਾਰ 19 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਗੰਨਿਆਂ ਨਾਲ ਭਰੀ ਟਰਾਲੀ ਥੱਲੇ ਆਉਣ ਨਾਲ ਬੱਚੇ ਦੀ ਹੋਈ ਦਰਦਨਾਕ ਮੌਤ