ਮੁੰਬਈ, 1 ਫਰਵਰੀ - ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੂਲਕਰ ਨੂੰ ਮੁੰਬਈ ਵਿਚ ਬੀ.ਸੀ.ਸੀ.ਆਈ. ਪੁਰਸਕਾਰਾਂ ਵਿਚ ਸੀ.ਕੇ. ਨਾਇਡੂ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਮਾਸਟਰ ਬਲਾਸਟਰ ਦੇ ਨਾਂਅ ਅਜੇ ਵੀ ਟੈਸਟ ਅਤੇ ਵਨਡੇ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਰਿਕਾਰਡ ਹਨ, ਨਾਲ ਹੀ 100 ਸੈਂਕੜੇ ਲਗਾਉਣ ਦਾ ਵਿਲੱਖਣ ਕਾਰਨਾਮਾ ਵੀ ਹੈ। ਆਈ.ਸੀ.ਸੀ. ਦੇ ਚੇਅਰਮੈਨ ਜੈ ਸ਼ਾਹ ਨੇ ਬੀ.ਸੀ.ਸੀ.ਆਈ. ਦੇ ਸਾਲਾਨਾ ਸਮਾਰੋਹ ਵਿਚ ਸਚਿਨ ਤੇਂਦੂਲਕਰ ਨੂੰ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਜਲੰਧਰ : ਸ਼ਨੀਵਾਰ 19 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਸਚਿਨ ਤੇਂਦੂਲਕਰ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ