JALANDHAR WEATHER
ਸੀ.ਬੀ.ਆਈ. ਵਲੋਂ ਐਨ.ਏ.ਏ.ਸੀ. ਰੇਟਿੰਗ ਲਈ ਰਿਸ਼ਵਤਖੋਰੀ ਦੇ ਦੋਸ਼ਾਂ ਨਾਲ ਸੰਬੰਧਿਤ ਇਕ ਮਾਮਲੇ 'ਚ 10 ਗ੍ਰਿਫ਼ਤਾਰ

 ਨਵੀਂ ਦਿੱਲੀ, 1 ਫਰਵਰੀ - ਸੀ.ਬੀ.ਆਈ. ਨੇ ਐਨ.ਏ.ਏ.ਸੀ. ਟੀਮ ਦੇ ਮੈਂਬਰਾਂ ਅਤੇ ਗੁੰਟੂਰ ਸਥਿਤ ਐਜੂਕੇਸ਼ਨਲ ਫਾਊਂਡੇਸ਼ਨ ਦੇ ਅਹੁਦੇਦਾਰਾਂ ਸਮੇਤ 10 ਮੁਲਜ਼ਮਾਂ ਨੂੰ ਅਨੁਕੂਲ ਐਨ.ਏ.ਏ.ਸੀ. ਰੇਟਿੰਗ ਲਈ ਰਿਸ਼ਵਤਖੋਰੀ ਦੇ ਦੋਸ਼ਾਂ ਨਾਲ ਸੰਬੰਧਿਤ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਸੀ.ਬੀ.ਆਈ. ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਤਲਾਸ਼ੀ ਮੁਹਿੰਮ ਚਲਾਈ ਅਤੇ ਉਕਤ ਵਿਦਿਅਕ ਫਾਊਂਡੇਸ਼ਨ ਦੇ ਅਹੁਦੇਦਾਰਾਂ ਦੁਆਰਾ ਐਨ.ਏ.ਏ.ਸੀ. ਨਿਰੀਖਣ ਟੀਮ ਦੇ ਮੈਂਬਰਾਂ ਨੂੰ ਦਿੱਤੇ ਗਏ ਕਥਿਤ ਨਾਜਾਇਜ਼ ਲਾਭ, ਨਕਦੀ, ਸੋਨਾ, ਮੋਬਾਈਲ ਫੋਨ, ਲੈਪਟਾਪ ਦੇ ਰੂਪ ਵਿਚ ਬਰਾਮਦ ਕੀਤੇ। ਜਾਂਚ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ