ਪ੍ਰੈੱਸ ਕਲੱਬ ਸੁਨਾਮ ਵਲੋਂ ਪ੍ਰਧਾਨ ਰੁਪਿੰਦਰ ਸਿੰਘ ਸੱਗੂ ਦੀ ਅਗਵਾਈ ਚ ਮਨਾਇਆ ਗਿਆ 76ਵਾਂ ਗਣਤੰਤਰ ਦਿਵਸ
ਸੁਨਾਮ ਊਧਮ ਸਿੰਘ ਵਾਲਾ, 26 ਜਨਵਰੀ (ਰੁਪਿੰਦਰ ਸਿੰਘ ਸੱਗੂ) - ਬਠਿੰਡਾ ਰੋਡ ਵਿਖੇ ਸਥਿਤ ਪ੍ਰੈੱਸ ਕਲੱਬ ਸੁਨਾਮ ਦੇ ਦਫ਼ਤਰ ਵਿਖੇ ਦੇਸ਼ ਦਾ 76ਵਾਂ ਗਣਤੰਤਰ ਦਿਵਸ ਬੜੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਕਲੱਬ ਪ੍ਰਧਾਨ ਰੁਪਿੰਦਰ ਸਿੰਘ ਸੱਗੂ ਦੀ ਅਗਵਾਈ ਵਿਚ ਸਾਰੇ ਕਲੱਬ ਮੈਂਬਰਾਂ ਨੇ ਰਾਸ਼ਟਰੀ ਝੰਡਾ ਲਹਿਰਾਇਆ। ਰਾਸ਼ਟਰੀ ਗਾਇਨ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਤੋਂ ਬਾਅਦ ਲੱਡੂਆਂ ਨਾਲ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।