JALANDHAR WEATHER

ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਇਕ ਨੌਜਵਾਨ ਸਮੇਤ ਦੋ ਵਿਅਕਤੀਆਂ ਦੀ ਮੌਤ

ਕਪੂਰਥਲਾ, 26 ਜਨਵਰੀ (ਅਮਨਜੋਤ ਸਿੰਘ ਵਾਲੀਆ)- ਭੰਡਾਲ ਬੇਟ ਨੇੜੇ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਇਕ ਨੌਜਵਾਨ ਤੇ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਇਕ ਔਰਤ ਤੇ ਬੱਚੇ ਸਮੇਤ ਤਿੰਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ 108 ਐਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਨਿੱਕਾ ਵਾਸੀ ਕਿਸ਼ਨ ਸਿੰਘ ਵਾਲਾ ਅਤੇ ਰਾਜ ਕੁਮਾਰ ਵਾਸੀ ਧਾਲੀਵਾਲ ਬੇਟ ਵਜੋਂ ਹੋਈ ਹੈ। ਜਦਕਿ ਜ਼ਖ਼ਮੀਆਂ ਦੀ ਪਛਾਣ ਬਲਜਿੰਦਰ ਕੌਰ ਤੇ ਉਸ ਦਾ ਲੜਕਾ ਸੁਖਰਾਜ ਵਾਸੀ ਧਾਲੀਵਾਲ ਬੇਟ ਤੇ ਮਿਲਨ ਪੁੱਤਰ ਰਾਜੂ ਵਾਸੀ ਸੁਰਖਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਿਲਨ ਤੇ ਨਿੱਕਾ ਮੋਟਰਸਾਈਕਲ ਤੇ ਢਿਲਵਾਂ ਵਾਲੀ ਸਾਈਡ ਤੋਂ ਆ ਰਹੇ ਸਨ ਜਦਕਿ ਰਾਜ ਕੁਮਾਰ ਆਪਣੀ ਪਤਨੀ ਬਲਜਿੰਦਰ ਕੌਰ ਤੇ ਲੜਕੇ ਸੁਖਰਾਜ ਨਾਲ ਦਵਾਈ ਲੈ ਕੇ ਆ ਰਿਹਾ ਸੀ ਜਦੋਂ ਦੋਵੇਂ ਭੰਡਾਲ ਬੇਟ ਨਜ਼ਦੀਕ ਪੁੱਜੇ ਤਾਂ ਦੋਵਾਂ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਟੱਕਰ ਵਿਚ ਸਾਰੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ 108 ਐਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ। ਜਿੱਥੇ ਡਿਊਟੀ ਡਾਕਟਰ ਤਨੁਜ ਨੇ ਨਿੱਕਾ ਤੇ ਰਾਜ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਗੰਭੀਰ ਜ਼ਖ਼ਮੀ ਮਿਲਨ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਬਾਕੀਆਂ ਦਾ ਇਲਾਜ ਇੱਥੇ ਹੀ ਜਾਰੀ ਹੈ। ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ