ਸਬ ਡਵੀਜਨ ਭੁਲੱਥ ਵਿਖ਼ੇ ਐਸ.ਡੀ.ਐਮ. ਡੈਵੀ ਗੋਇਲ ਨੇ ਲਹਿਰਾਇਆ ਤਿਰੰਗਾ ਝੰਡਾ
ਭੁਲੱਥ (ਕਪੂਰਥਲਾ), 26 ਜਨਵਰੀ (ਮਨਜੀਤ ਸਿੰਘ ਰਤਨ/ਮੇਹਰ ਚੰਦ ਸਿੱਧੂ) - ਸਬ ਡਿਵੀਜ਼ਨ ਭੁਲੱਥ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਸਰਕਾਰੀ ਕਾਲਜ ਭੁਲੱਥ ਵਿਖ਼ੇ ਕਰਵਾਏ ਗਏ ਸਮਾਗਮ ਦੌਰਾਨ ਐਸ.ਡੀ.ਐਮ. ਭੁਲੱਥ ਡੈਵੀ ਗੋਇਲ ਨੇ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਤੇ ਵੱਖ ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।