ਨਵੀਂ ਦਿੱਲੀ, 25 ਜਨਵਰੀ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ 2019 ਦੇ ਤਾਮਿਲਨਾਡੂ ਰਾਮਾਲਿੰਗਮ ਕਤਲ ਕੇਸ ਵਿਚ ਦੋ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ਼ ਇੰਡੀਆ (ਪੀ.ਐਫ.ਆਈ.) ਨਾਲ ਜੁੜੇ ਹੋਏ ਹਨ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਬਦੁਲ ਮਜੀਥ ਅਤੇ ਸ਼ਾਹੁਲ ਹਮੀਦ ਵਜੋਂ ਹੋਈ ਹੈ, ਦੋਵੇਂ ਤਾਮਿਲਨਾਡੂ ਦੇ ਤੰਜਾਵੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ।