17 ਸ਼ਹਿਰਾਂ 'ਚ ਸ਼ਰਾਬ 'ਤੇ ਪਾਬੰਦੀ ਦੇ ਫ਼ੈਸਲੇ ਨੂੰ ਦਿੱਤੀ ਮਨਜ਼ੂਰੀ
ਭੋਪਾਲ।, 24 ਜਨਵਰੀ- ਮੱਧ ਪ੍ਰਦੇਸ਼ ਦੇ 17 ਧਾਰਮਿਕ ਸ਼ਹਿਰਾਂ 'ਚ ਸ਼ਰਾਬਬੰਦੀ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਮੋਹਨ ਯਾਦਵ ਸਰਕਾਰ ਨੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਸੂਬੇ ਦੇ 17 ਸ਼ਹਿਰਾਂ 'ਚ ਸ਼ਰਾਬਬੰਦੀ ਲਾਗੂ ਕੀਤੀ ਜਾਵੇਗੀ। ਇਹ ਨਿਯਮ ਇਸ ਵਿੱਤੀ ਸਾਲ ਦੇ ਅੰਤ ਤੋਂ ਬਾਅਦ ਲਾਗੂ ਹੋਵੇਗਾ। ਰਾਜ ਦੇ ਉਜੈਨ, ਦਤੀਆ, ਦਾਤੀਆ, ਪੰਨਾ, ਮੰਡਲਾ, ਮੁਲਤਾਈ, ਮੰਦਸੌਰ, ਮੈਹਰ, ਓਮਕਾਰੇਸ਼ਵਰ, ਮਹੇਸ਼ਵਰ, ਮੰਡਲੇਸ਼ਵਰ, ਓਰਛਾ, ਚਿੱਤਰਕੂਟ, ਅਮਰਕੰਟਕ, ਸਲਕਾਨਪੁਰ, ਬਰਮਨਕਲਾ, ਲਿੰਗਾ, ਕੁੰਡਲਪੁਰ, ਅਰਮਾਨਪੁਰ ਅਤੇ ਬੰਦਲਪੁਰ ਵਿਚ ਪਾਬੰਦੀ ਲਗਾਈ ਜਾਵੇਗੀ। ਇਨ੍ਹਾਂ ਵਿਚੋਂ ਇਕ ਨਗਰ ਨਿਗਮ, 6 ਨਗਰ ਨਿਗਮਾਂ, 6 ਨਗਰ ਕੌਂਸਲਾਂ ਅਤੇ 6 ਗ੍ਰਾਮ ਪੰਚਾਇਤਾਂ ਵਿਚ ਸ਼ਰਾਬਬੰਦੀ ਦਾ ਫ਼ੈਸਲਾ ਲਿਆ ਗਿਆ ਹੈ।