JALANDHAR WEATHER

ਸੀਨੀਅਰ ਪੱਤਰਕਾਰ ਤੇ 'ਅਜੀਤ' ਦੇ ਬਿਊਰੋ ਹੈੱਡ ਹਰਕਵਲਜੀਤ ਨੂੰ ਗਹਿਰਾ ਸਦਮਾ, ਮਾਤਾ ਦਾ ਦਿਹਾਂਤ

ਚੰਡੀਗੜ੍ਹ , 24 ਜਨਵਰੀ - ਸੀਨੀਅਰ ਪੱਤਰਕਾਰ ਤੇ ਰੋਜ਼ਾਨਾ 'ਅਜੀਤ' ਦੇ ਸਟੇਟ ਬਿਊਰੋ ਹੈੱਡ ਹਰਕਵਲਜੀਤ ਨੂੰ ਗਹਿਰਾ ਸਦਮਾ ਪੁੱਜਿਆ ਹੈ। ਉਨ੍ਹਾਂ ਦੀ ਮਾਤਾ ਸਰਦਾਰਨੀ ਸੁਰਿੰਦਰ ਕੌਰ (ਪਤਨੀ ਸਵਰਗਵਾਸੀ ਸਰਦਾਰ ਸਰੂਪ ਸਿੰਘ) ਦਾ ਅੱਜ ਅਚਾਨਕ ਦਿਹਾਂਤ ਹੋ ਗਿਆ ਹੈ। ਮਾਤਾ ਸੁਰਿੰਦਰ ਕੌਰ ਦਾ ਸਸਕਾਰ ਕੱਲ 25 ਜਨਵਰੀ ਨੂੰ ਪੌਣੇ ਇਕ ਵਜੇ ਸੈਕਟਰ 25 ਚੰਡੀਗੜ੍ਹ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਮਾਤਾ ਸੁਰਿੰਦਰ ਕੌਰ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਮਾਂ ਦਾ ਵਿਛੋੜਾ ਅਕਿਹ ਤੇ ਅਸਹਿ ਹੁੰਦਾ ਹੈ। ਉਹ ਦੁੱਖ ਦੀ ਇਸ ਘੜੀ ਵਿਚ ਪਰਿਵਾਰ ਦੇ ਨਾਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ